
ਪਾਰਸ ਹੈਲਥ, ਪੰਚਕੂਲਾ ਨੇ ਉੱਤਰੀ ਭਾਰਤ ਦਾ ਪਹਿਲਾ ਲੀਡ ਰਹਿਤ ਪੇਸਮੇਕਰ AVEIR ਸਫਲਤਾਪੂਰਵਕ ਲਗਾਇਆ
ਪੰਚਕੂਲਾ/ਬਿਊਰੋ ਨਿਊਜ਼
ਪਾਰਸ ਹੈਲਥ, ਪੰਚਕੂਲਾ ਨੇ ਉੱਤਰੀ ਭਾਰਤ ਵਿੱਚ ਮੈਡੀਸਨ ਦੇ ਖੇਤਰ ਵਿੱਚ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਹਸਪਤਾਲ ਨੇ ਇੱਕ 77 ਸਾਲਾ ਮਰੀਜ਼ ਵਿੱਚ ਇੱਕ ਲੀਡ ਰਹਿਤ ਪੇਸਮੇਕਰ AVEIR ਨੂੰ ਸਫਲਤਾਪੂਰਵਕ ਲਗਾਇਆ, ਜੋ ਕਿ ਦਿਲ ਦੀ ਦੇਖਭਾਲ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਅਤਿ-ਆਧੁਨਿਕ ਯੰਤਰ ਨੂੰ ਗਲੋਬਲ ਹੈਲਥਕੇਅਰ ਕੰਪਨੀ ਐਬਟ ਨੇ ਤਿਆਰ ਕੀਤਾ ਹੈ। ਮਰੀਜ਼, ਜਿਸ ਨੇ ਪਹਿਲਾਂ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟ ਸਰਜਰੀ ਕਰਵਾਈ ਸੀ, ਨੂੰ ਵਾਰ-ਵਾਰ ਬੇਹੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਸਤਿ੍ਰਤ ਜਾਂਚ ਤੋਂ ਬਾਅਦ ਉਸਨੂੰ 2:1 ਏਵੀ ਬਲਾਕ, ਦਿਲ ਦੀ ਗਤੀ ਦੀ ਅਨਿਯਮਿਤਤਾ ਦਾ ਇੱਕ ਗੰਭੀਰ ਰੂਪ ਜਿਸ ਲਈ ਪੇਸਮੇਕਰ ਦੀ ਲੋੜ ਹੁੰਦੀ ਹੈ, ਦਾ ਪਤਾ ਲੱਗਿਆ। ਇਸ ਗੁੰਝਲਦਾਰ ਪ੍ਰਕਿਰਿਆ ਦੀ ਅਗਵਾਈ ਹਸਪਤਾਲ ਦੇ ਕਾਰਡੀਅਕ ਸਾਇੰਸਜ਼ ਦੇ ਚੇਅਰਮੈਨ ਡਾ. ਅਨੁਰਾਗ ਸ਼ਰਮਾ ਅਤੇ ਉਨ੍ਹਾਂ ਦੀ ਤਜਰਬੇਕਾਰ ਟੀਮ ਨੇ ਕੀਤੀ। ਡਾ: ਸ਼ਰਮਾ ਨੇ ਕਿਹਾ ਕਿ ਏਵੀਆਈਆਰ ਪੇਸਮੇਕਰ ਦਿਲ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗਾ। ਇਹ ਮਰੀਜ਼ਾਂ ਨੂੰ ਰਵਾਇਤੀ ਪੇਸਮੇਕਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਏਗਾ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰੇਗਾ। ਲੀਡ ਰਹਿਤ ਪੇਸਮੇਕਰ ਵਿਸ਼ੇਸ਼ ਤੌਰ ’ਤੇ ਬਜ਼ੁਰਗ ਮਰੀਜ਼ਾਂ ਜਾਂ ਲਾਗਾਂ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੀਡਾਂ ਅਤੇ ਸਰਜੀਕਲ ਪੌਕਟ ਦੀ ਲੋੜ ਨਹੀਂ ਹੁੰਦੀ ਹੈ। ਇਸ ’ਚ ਹੱਥ ਨੂੰ ਹਿਲਾਉਣ ’ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਵਾਰ-ਵਾਰ ਬੇਹੋਸ਼ੀ, ਸਾਹ ਲੈਣ ਵਿੱਚ ਤਕਲੀਫ਼ ਜਾਂ ਦਿਲ ਦੀ ਅਸਧਾਰਨ ਤਾਲ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇੱਕ 72-ਘੰਟੇ ਜਾਂ 7-ਦਿਨ ਦਾ ਹੋਲਟਰ ਟੈਸਟ ਇਹਨਾਂ ਸਮੱਸਿਆਵਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ। ਜੇ ਏਵੀ ਬਲਾਕ ਵਰਗੀ ਸਥਿਤੀ ਪਾਈ ਜਾਂਦੀ ਹੈ, ਤਾਂ ਇੱਕ ਪੇਸਮੇਕਰ ਜੀਵਨ ਬਚਾਉਣ ਵਾਲਾ ਸਾਬਤ ਹੋ ਸਕਦਾ ਹੈ। ਇਸ ਸਫਲਤਾ ਦੇ ਨਾਲ, ਪਾਰਸ ਹੈਲਥ, ਪੰਚਕੂਲਾ ਰਾਜ ਦੇ ਆਧੁਨਿਕ ਕਾਰਡੀਆਕ ਕੇਅਰ ਵਿੱਚ ਇੱਕ ਮੋਹਰੀ ਬਣਿਆ ਹੋਇਆ ਹੈ।
ਇਹ ਪ੍ਰਾਪਤੀ ਭਾਰਤ ਵਿੱਚ ਮੈਡੀਕਲ ਜਗਤ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਦਿਲ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਸੁਰੱਖਿਅਤ ਜ਼ਿੰਦਗੀ ਜਿਊਣ ਦਾ ਮੌਕਾ ਪ੍ਰਦਾਨ ਕਰੇਗੀ।