3.2 C
Toronto
Tuesday, December 23, 2025
spot_img
Homeਪੰਜਾਬਅਮਰੀਕਾ ਦੇ ਸ਼ਹਿਰ ਓਹਾਇਓ 'ਚ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀ...

ਅਮਰੀਕਾ ਦੇ ਸ਼ਹਿਰ ਓਹਾਇਓ ‘ਚ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

ਮ੍ਰਿਤਕ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ
ਸਰਹਿੰਦ/ਬਿਊਰੋ ਨਿਊਜ਼
ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਹਾਦੀਆਂ ਅਤੇ ਘੁਮੰਡਗੜ੍ਹ ਨਾਲ ਸਬੰਧਿਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਅਮਰੀਕਾ ਦੇ ਸ਼ਹਿਰ ਉਹਾਇਓ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਘਰ ‘ਚ ਵੜ ਕੇ ਇਸ ਪਰਿਵਾਰ ‘ਤੇ ਹਮਲਾ ਕੀਤਾ। ਇਸ ਘਟਨਾ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਅਮਰੀਕੀ ਪੁਲਿਸ ਨੇ ਇਸ ਹਮਲੇ ਨੂੰ ਨਸਲੀ ਹਿੰਸਾ ਮੰਨਣ ਤੋਂ ਇਨਕਾਰ ਕੀਤਾ ਅਤੇ ਹਾਲੇ ਤੱਕ ਕਿਸੇ ਵੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਹ ਸਿੱਖ ਪਰਿਵਾਰ ਅਮਰੀਕਾ ਦੇ ਸ਼ਹਿਰ ਓਹਾਇਓ ਵਿਚ ਵੈਸਟ ਚੈਸਟਰ ਟਾਊਨਸ਼ਿਪ ਵਿਚ ਰਹਿੰਦਾ ਸੀ। ਇਸ ਹਮਲੇ ਵਿਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਹਾਦੀਆਂ ਦੇ ਹਕੀਕਤ ਸਿੰਘ, ਉਸਦੀ ਪਤਨੀ ਪਰਮਜੀਤ ਕੌਰ ਤੇ ਬੇਟੀ ਸਲਿੰਦਰਜੀਤ ਕੌਰ ਅਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਘੁਮੰਡਗੜ੍ਹ ਪਿੰਡ ਦੀ ਅਮਰਜੀਤ ਕੌਰ ਦੀ ਜਾਨ ਚਲੀ ਗਈ ਹੈ।

RELATED ARTICLES
POPULAR POSTS