9.8 C
Toronto
Tuesday, October 28, 2025
spot_img
Homeਰੈਗੂਲਰ ਕਾਲਮਤੁੱਕਿਆਂ ਦੀ ਰੁੱਤ

ਤੁੱਕਿਆਂ ਦੀ ਰੁੱਤ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਏਸ ਵਾਰੀਬੇਰੀਆਂ ਨੂੰ ਬੂਰਨਹੀਂ ਪਿਐ…ਪਿਛਲੇ ਵਰ੍ਹੇ ਵਾਧੂਬੇਰਪਏ ਸਨਬੇਰੀਆਂ ਨੂੰ! ਗੋਡੇ-ਗੋਡੇ ਨਿੱਸਰੀ ਕਣਕ ‘ਚ ਖੇਤੀਂ ਖੜ੍ਹੀਆਂ ਬੇਰੀਆਂ ਕਣਕਾਂ ‘ਚ ਲਾਲ ਸੂਹੇ ਕਿਰੇ-ਕਿਰੇ ਬੇਰ ਸੁੱਟ੍ਹਦੀਆਂ ਸਨ।ਹੁਣਵੀਜਦਕਦੇ ਸਵੇਰਦੀਸੈਰਸਮੇਂ ਤੁਰਦਿਆਂ ਪਹੇ ਲਾਗਲੀ ਕੋਈ ਬੇਰੀ ਹਾਕ ਮਾਰਲਵੇ, ਤਾਂ ਕਣਕਾਂ ‘ਚੋਂ ਬੇਰਕਿਰੇ-ਕਿਰੇ ਚੁਗ ਲੈਂਦਾ ਹਾਂ। ਬਚਪਨਚੇਤੇ ਆ ਜਾਂਦਾ ਹੈ। ਪਰ ਏਸ ਵਾਰਬੇਰੀਆਂ ਨੂੰ ਬੂਰਨਹੀਂ ਪਿਐ। ਹਾਂ…ਏਸ ਵਾਰੀਦੇਸੀ ਕਿੱਕਰਾਂ ਨੂੰ ਤੁੱਕੇ ਖੂਬ ਲੱਗੇ ਨੇ।ਜਿਹੜੀ ਕਿੱਕਰ ਦੇਖੋ, ਤੁੱਕਿਆਂ ਨਾਲਭਰੀਪਈ ਹੈ। ਤੁੱਕੇ ਹੀ ਤੁੱਕੇ ਕਿੱਕਰਾਂ ਨੂੰ। ਇੱਕ ਪਾਸੇ ਬੰਦਾ ਤੁੱਕੇ ਮਾਰਦਾਫਿਰਦੈ, ਤੁੱਕੇ ਜੜਦਾ-ਜੜਾਉਂਦਾਫਿਰਦੈ।ਵੋਟਾਂ ਦੇ ਦਿਨ ਨੇ ਤੇ ਤੁੱਕਿਆਂ ਦੀਲੋੜ ਹੈ ਸਭ ਨੂੰ, ਲੋਕਾਂ ਨੂੰ ਵੀ, ਨੇਤਾਵਾਂ ਨੂੰ ਵੀ!
ਚੰਡੀਗੜ੍ਹੋਂ ਪਿੰਡ ਪਰਤਿਆਂ ਹਾਂ। ਘਸੀ ਜਿਹੀ ਬੋਰੀ’ਤੇ ਵਿਹੜੇ ਵਿਚ ਤੁੱਕੇ ਸੁੱਕਣੇ ਪਾਏ ਹੋਏ ਨੇ ਮਾਂ ਨੇ।ਮੈਂ ਪੁੱਛਦਾਂ ਕਿ ਇਹਨਾਂ ਦੀ ਕੀ ਲੋੜ? ਮਾਂ ਦਸਦੀ ਹੈ-”ਅਚਾਰਪਾਵਾਂਗੇ ਸੁਕਾ ਕੇ ਤੁੱਕਿਆਂ ਦਾ…ਬਹੁਤ ਚੰਗਾ ਹੁੰਦੈ ਅਚਾਰ ਤੁੱਕਿਆਂ ਦਾ…।” ਚੇਤੇ ਦੀ ਚੰਗੇਰ ਮੁਸਕ੍ਰਾ ਕੇ ਦਸਦੀ ਹੈ, ਬੀਤ ਗਏ ਵੇਲੇ ਤੇ ਬੀਤ ਗਏ ਉਹ ਲੋਕ, ਜੋ ਲਵੇ-ਲਵੇ ਤੁੱਕਿਆਂ ਦਾਅਚਾਰਪਾਉਂਦੇ ਸਨ ਤੇ ਚਾਈਂ-ਚਾਈ ਸੁਆਦਾਂ ਨਾਲਛਕਦੇ ਸਨ।ਸਾਡਾਲਗਭਗ ਸਾਰਾ ਪਿੰਡ ਹੀ ਤੁੱਕਿਆਂ ਦਾਅਚਾਰਪਾਉਂਦਾ ਸੀ। ਸ਼ੂਗਰਦੀਦੇਸੀਦਵਾਈਵਿਚਵੀ ਤੁੱਕੇ ਪੀਠ ਕੇ ਪਾਏ ਜਾਂਦੇ ਤੇ ਹੋਰ ਕਈ ਦਵਾਈਆਂ ਲਈਵੈਦ ਕਿੱਕਰਾਂ ਤੋਂ ਤੁੱਕੇ ਲਾਹੁੰਦੇ ਦਿਖਦੇ।ਦੂਰੋਂ ਦੂਰੋਂ ਵੈਦ ਤੁੱਕੇ ਤੋੜਨ ਆਉਂਦੇ।ਆਜੜੀਆਂ ਨੇ ਤੁੱਕੇ ਲਾਹੁੰਣ ਲਈਲੰਮੇ-ਲੰਮੇ ਢਾਂਗੇ ਬਣਾਏ ਹੁੰਦੇ। ਕਿੱਕਰਾਂ ਦੇ ਕੰਡਿਆਂ (ਸੂਲਾਂ) ਦੀਪੀੜ ਅਜੇ ਵੀਕਦੇ ਕਦੇ ਅੱਡੀਆਂ ਮਹਿਸੂਸਲੈਂਦੀਆਂ ਨੇ।ਜਦਕਦੇ ਕੰਡਾ ਚੁਭਵਾ ਕੇ ਰੋਂਦੇ-ਰੋਂਦੇ ਘਰਜਾਣਾ, ਮਾਂ ਨੇ ਪੈਰ ਹੱਥ ‘ਚ ਫੜ ਕੇ ਕੋਸੀਆਂ-ਕੋਸੀਆਂ ਫੂਕਾਂ ਮਾਰਨੀਆਂ ਤੇ ਕਿੱਕਰਾਂ ਥੱਲੇ ਕੰਡਿਆਂ ਵਾਲੀਥਾਵੇਂ ਜਾਣੋ ਵਰਜਣਾ।ਆਖਿਰ ਕਿੱਕਰਾਂ ਜੁਆਬ ਦੇ ਦਿੱਤੈ, ਅਸੀਂ ਕਿਉਂ ਦੇਈਏ ਤੈਨੂੰ ਤੁੱਕੇ ਬੰਦਿਆ? ਤੁੱਕੇ ਤਾਂ ਬੰਦੇ ਕੋਲ ਹੀ ਬਹੁਤ ਨੇ! ਤੁੱਕਿਆਂ ਦੀਆਂ ਗੱਲਾਂ ਕਰਦਾ, ਤੁੱਕੇ ਜੜਦਾਮੈਂ ਆਪੋ ਵਿਚ ਹੀ ਹੱਸੀ ਜਾਨਾਂ ਕਿ ਲਗਦੈ ਮਾਂ ਵੀਕਮਲੀ ਹੋ ਗਈ ਹੈ, ਧੁੱਪ ਵਿਚ ਤੁੱਕੇ ਸੁਕਾਈ ਜਾਂਦੀ ਹੈ, ਕੀ ਸਾਡਾ ਟੱਬਰ ਤਰ ਜਾਊ ਇਹਨਾਂ ਤੁੱਕਿਆਂ ਦਾਅਚਾਰ ਖਾ ਕੇ!
ਸਾਡੇ ਪਿੰਡ ਤੇ ਆਲੇ ਦੁਆਲੇ ਦੇ ਪਿੰਡੀਂ ਹੁਣਪਹਾੜੀ ਕਿੱਕਰਾਂ ਹੀ ਦਿਸਦੀਆਂ ਨੇ।ਦੇਸੀ ਕਿੱਕਰਾਂ ਟਾਵੀਆਂ- ਟਾਵੀਆਂ ਰਹਿ ਗਈਆਂ ਨੇ।ਦੇਸੀ ਕਿੱਕਰ ਦੀਦਾਤਣਸਾਡੇ ਲੋਕੀਆਮ ਹੀ ਕਰਦੇ। ਬੰਦਿਆਂ ਦੇ ਨਾਲ-ਨਾਲਬੋਕ ਤੇ ਬੱਕਰੀਆਂ ਨੂੰ ਚਰਨਲਈ ਤੁੱਕਿਆਂ ਤੋਂ ਬਿਨਾਂ ਕਿੱਕਰ ਲੋਕਾਂ ਨੂੰ ਬਾਲਣਵੀ ਦਿੰਦੀ। ਦੇਸੀਦਾਰੂ ਕੱਢਣ ਲਈ ਸੱਕ ਦਿੰਦੀ। ਕਿੱਕਰ ਨਾਲੋਂ ਲਾਹੀ ਗੂੰਦ ਅਸੀਂ ਫਟੀਆਂ ਕਿਤਾਬਾਂ ਕਾਪੀਆਂ ਜੋੜਨਲਈਅਕਸਰ ਹੀ ਵਰਤਦੇ। ਕਿੱਕਰਾਂ ਦੇ ਪੀਲੇ-ਪੀਲੇ ਫੁੱਲ ਮਹਿਕਦੇ ਤਾਂ ਆਲਾ-ਦੁਆਲਾ ਮਹਿਕਉਠਦਾ।ਵਿਰਕਦਾਲਿਖਿਆ ਗੀਤਹੁਣਵੀਜਦਕਦੇ ਸਦੀਕ ਗਾਉਂਦਾ ਸੁਣੀਂਦਾ ਹੈ:
ਕਿੱਕਰਾਂ ਦੇ ਫੁੱਲਾਂ ਦੀਰਾਖੀ
ਕੌਣ ਕਰੇਂਦਾਅੜਿਆ ਵੇ…
ਤਾਂ ਮਨਝੂਮ ਉੱਠਦਾ ਹੈ, ਪੀਲੱਤਣ ਭਰੀਆਂ ਕਿੱਕਰਾਂ ਸਾਵੀਆਂ ਦੀਆਂ ਸਾਵੀਆਂ ਸਕਾਰ ਹੋ ਜਾਂਦੀਆਂ ਨੇ ਅੱਖੀਆਂ ਸਾਹਵੇਂ। ਲੱਗਣ ਲਗਦਾ ਕਿ ਜਿਵੇਂ ਕਿੱਕਰਾਂ ਨੇ ਪੀਲੀਆਂ ਚੁੰਨੀਆਂ ਓਹੜਲਈਆਂ ਹੋਣ! ਕਿੰਨਾਂ ਪਿਆਰਾਵਾਤਵਾਰਣ ਹੁੰਦਾ ਸੀ, ਜੋ ਹੁਣ ਲੱਭਿਆਂ ਨਹੀਂ ਲਭਦਾ।ਸਾਡੀਹਵੇਲੀਵਿਚਖੜ੍ਹੀਆਂ ਕਿੱਕਰਾਂ ਹਾਲੇ ਵੀਚੇਤੇ ‘ਚੋਂ ਵਿਸਰੀਆਂ ਨਹੀਂ। ਕਿੱਕਰਾਂ ਹੇਠਾਂ ਪਸੂ ਬੰਨ੍ਹੇ ਜਾਂਦੇ।ਪੀਘਾਂ ਵੀਪਾਈਆਂ ਜਾਂਦੀਆਂ। ਮੰਜੇ ਵੀਡਾਹੇ ਜਾਂਦੇ।ਰਾਤ ਨੂੰ ਕਿੱਕਰਾਂ ਉਤੋਂ ਬੋਲਦੇ ਉੱਲੂਵੀਉਡਾਏ ਜਾਂਦੇ।ਸਵੇਰੇ-ਸਵੇਰੇ ਰਾਮਤਾਇਆਸਾਰੇ ਟੱਬਰ ਲਈਦਾਤਣਾਂ ਤੋੜਦਾਕਦੇ ਨਹੀਂ ਭੁੱਲਦਾ।
ਪਿਛਲੇ ਸਾਲ ਇੱਕ ਸਮਾਜਸੇਵੀ ਸੰਸਥਾ ਨੇ ਸਾਡੇ ਪਿੰਡ ਰੁੱਖ ਲਾਏ, ਉਹਨਾਂ ਵਿਚ ਕਿੱਕਰ ਦਾ ਰੁੱਖ ਇੱਕ ਵੀਨਹੀਂ ਸੀ। ਰੁੱਖਾਂ ਦੇ ਦਾਨੀਆਂ ਨੇ ਦੱਸਿਆ ਕਿ ਕਿੱਕਰਾਂ ਹੁਣ ਪਿੱਛੋਂ ਹੀ ਨਹੀਂ ਆਉਂਦੀਆਂ, ਕੀ ਕਰੀਏ? ਪਿੱਛੋਂ ਕਿੱਥੋਂ ਆਉਣੀਆਂ ਹੋਈਆਂ ਕਿੱਕਰਾਂ, ਸਮਝਨਹੀਂ ਸੀ ਪਈ। ਕਈ ਕੁਝ ਸੋਚਦਾਮੈਂ ਘਰ ਆਇਆ ਸਾਂ।

RELATED ARTICLES
POPULAR POSTS