ਪੁਲਿਸ ਦੇ 16 ਕਮਾਂਡੋ ਸ਼ਹੀਦ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਨਕਸਲੀ ਹਮਲੇ ਵਿਚ ਪੁਲਿਸ ਦੇ 16 ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਪਹਿਲਾਂ ਲੰਘੀ ਦੇਰ ਰਾਤ ਇਸੇ ਇਲਾਕੇ ਵਿਚ ਨਕਸਲੀਆਂ ਨੇ ਸੜਕ ਬਣਾਉਣ ਵਿਚ ਲੱਗੇ 30 ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਇਹ ਨਕਸਲੀ ਹਮਲਾ ਕੁਰਖੇੜਾ ਤੋਂ ਛੇ ਕਿਲੋਮੀਟਰ ਦੂਰ ਕੋਰਚੀ ਮਾਰਗ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਪੁਲਿਸ ਦੇ ਜਵਾਨ ਨਿੱਜੀ ਬੱਸ ਵਿਚ ਬੈਠ ਕੇ ਗੜਚਿਰੌਲੀ ਵੱਲ ਜਾ ਰਹੇ ਸਨ। ਇਹ ਇਲਾਕਾ ਮਹਾਰਾਸ਼ਟਰ ਅਤੇ ਛੱਤੀਸ਼ਗੜ੍ਹ ਦੀ ਸਰਹੱਦ ‘ਤੇ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਹੋਏ ਜਵਾਨ ਪੁਲਿਸ ਦੀ ਸੀ-60 ਫੋਰਸ ਦੇ ਕਮਾਂਡੋ ਸਨ। ਇਸ ਫੋਰਸ ਵਿਚ 60 ਜਵਾਨ ਹੁੰਦੇ ਹਨ ਅਤੇ ਇਸਦਾ ਗਠਨ 1992 ਵਿਚ ਕੀਤਾ ਗਿਆ ਸੀ। ਨਕਸਲੀਆਂ ਨੇ ਲੰਘੀ 9 ਅਪ੍ਰੈਲ ਨੂੰ ਦਾਂਤੇਵਾੜਾ ਵਿਚ ਆਈ.ਈ.ਡੀ. ਬੰਬ ਧਮਾਕਾ ਕੀਤਾ ਸੀ, ਜਿਸ ਵਿਚ ਸਥਾਨਕ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਉਸਦੇ ਡਰਾਈਵਰ ਦੀ ਜਾਨ ਚਲੀ ਗਈ ਸੀ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …