Breaking News
Home / ਭਾਰਤ / ਭਾਜਪਾ ਨੇ ਆਪਣੇ ਸਹਿਯੋਗੀ ਦਲਾਂ ਦੀ ਮੀਟਿੰਗ 18 ਜੁਲਾਈ ਨੂੰ ਸੱਦੀ

ਭਾਜਪਾ ਨੇ ਆਪਣੇ ਸਹਿਯੋਗੀ ਦਲਾਂ ਦੀ ਮੀਟਿੰਗ 18 ਜੁਲਾਈ ਨੂੰ ਸੱਦੀ

ਜੇਪੀ ਨੱਢਾ ਨੇ ਚਿਰਾਗ ਪਾਸਵਾਨ ਅਤੇ ਜੀਤਨ ਮਾਂਝੀ ਨੂੰ ਮੀਟਿੰਗ ਲਈ ਭੇਜਿਆ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰਾਂ ਨੇ ਆਪਣੇ ਆਪਣੇ ਧੜਿਆਂ ਨੂੰ ਮਜ਼ਬੂਤ ਕਰਨ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ। ਆਉਂਦੀ 18 ਜੁਲਾਈ ਨੂੰ ਭਾਜਪਾ ਨੇ ਆਪਣੇ ਐਨਡੀਏ ਦੇ ਸਹਿਯੋਗੀ ਦਲਾਂ ਦੀ ਮੀਟਿੰਗ ਸੱਦ ਲਈ ਹੈ ਜਦਕਿ ਵਿਰੋਧੀ ਪਾਰਟੀ ਦੀ ਵੀ ਇਸੇ ਦਿਨ ਬੇਂਗੁਲੂਰੂ ’ਚ ਮੀਟਿੰਗ ਹੋਵੇਗੀ। ਐਨਡੀਏ ਦੀ ਮੀਟਿੰਗ ਦਿੱਲੀ ਦੇ ਅਸ਼ੋਕ ਹੋਟਲ ’ਚ 18 ਜੁਲਾਈ ਨੂੰ ਸ਼ਾਮ 5 ਵਜੇ ਸ਼ੁਰੂ ਹੋਵੇਗੀ ਅਤੇ ਇਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਵੇਗੀ। ਭਾਜਪਾ ਨੇ ਇਸ ਮੀਟਿੰਗ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਐਨਡੀਏ ’ਚ ਸ਼ਾਮਲ ਸਾਰੇ ਦਲਾਂ ਨੂੰ ਸੱਦੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਨੱਢਾ ਨੇ ਉਨ੍ਹਾਂ ਦਲਾਂ ਨੂੰ ਵੀ ਚਿੱਠੀ ਲਿਖ ਕੇ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜੋ ਪਿਛਲੇ ਕੁੱਝ ਸਮੇਂ ਤੋਂ ਕਿਸੇ ਕਾਰਨ ਐਨਡੀਏ ਤੋਂ ਅਲੱਗ ਹੋ ਗਏ ਸਨ। ਨੱਢਾ ਨੇ ਅੱਜ ਸ਼ਨੀਵਾਰ ਨੂੰ ਬਿਹਾਰ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਮੁੱਖ ਅਤੇ ਸਾਂਸਦ ਚਿਰਾਗ ਪਾਸਵਾਨ ਨੂੰ ਵੀ ਚਿੱਠੀ ਲਿਖ ਕੇ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨ ਆਵਾਮ ਮੋਰਚ ਦੇ ਮੁਖੀ ਜੀਤਨ ਮਾਂਝੀ ਨੂੰ ਸੱਦਾ ਭੇਜਿਆ ਹੈ। ਨੱਢਾ ਦੇ ਸੱਦੇ ਤੋਂ ਬਾਅਦ ਚਿਰਾਗ ਪਾਸਵਾਨ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ’ਤੇ ਅਤੇ ਵੱਖ-ਵੱਖ ਮੁੱਦਿਆਂ ’ਤੇ ਭਾਜਪਾ ਦਾ ਸਮਰਥਨ ਕੀਤਾ ਹੈ ਪ੍ਰੰਤੂ ਅਸੀਂ ਐਨਡੀਏ ਦੀ ਮੀਟਿੰਗ ਵਿਚ ਸ਼ਾਮਲ ਹੋਣਾ ਹੈ ਜਾਂ ਨਹੀਂ ਇਸ ਸਬੰਧੀ ਅੰਤਿਮ ਫੈਸਲਾ ਪਾਰਟੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।

 

Check Also

ਝਾਰਖੰਡ ਸਰਕਾਰ ਦੇ ਮੰਤਰੀ ਦਾ ਨਿੱਜੀ ਸਕੱਤਰ ਤੇ ਉਸਦਾ ਨੌਕਰ 32 ਕਰੋੜ ਰੁਪਏ ਦੀ ਬਰਾਮਦਗੀ ਮਾਮਲੇ ’ਚ ਗਿ੍ਫਤਾਰ

6 ਦਿਨ ਦੇ ਰਿਮਾਂਡ ’ਤੇ ਭੇਜਿਆ ਮੰਤਰੀ ਦਾ ਨਿੱਜੀ ਸਕੱਤਰ ਰਾਂਚੀ/ਬਿਊਰੋ ਨਿਊਜ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) …