ਰਾਸ਼ਟਰਪਤੀ ਦੀ ਚੋਣ ਹਾਰੇ ਹਨ ਸਿਨਹਾ
ਕੋਲਕਾਤਾ : ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਜੋ ਹਾਲ ਹੀ ‘ਚ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਹਾਰ ਗਏ ਸਨ, ਨੇ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ‘ਆਜ਼ਾਦ’ ਰਹਿਣਗੇ। ਸਿਨਹਾ (84) ਨੇ ਕਿਹਾ ਕਿ ਭਵਿੱਖ ਵਿੱਚ ਜਨਤਕ ਜੀਵਨ ਵਿੱਚ ਉਹ ਕੀ ਭੂਮਿਕਾ ਨਿਭਾਉਣਗੇ ਇਸ ਬਾਰੇ ਉਨ੍ਹਾਂ ਹਾਲੇ ਕੋਈ ਫੈਸਲਾ ਨਹੀਂ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਟੀਐਮਸੀ ਦੇ ਕੌਮੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੱਸਿਆ, ”ਮੈਂ ਆਜ਼ਾਦ ਰਹਾਂਗਾ ਅਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਵਾਂਗਾ।” ਉਹ ਕਾਂਗਰਸ ਅਤੇ ਟੀਐਮਸੀ ਸਮੇਤ ਗੈਰ-ਭਾਜਪਾ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ। ਇਹ ਪੁੱਛੇ ਜਾਣ ਕਿ ਕੀ ਉਹ ਟੀਐਮਸੀ ਲੀਡਰਸ਼ਿਪ ਦੇ ਸੰਪਰਕ ‘ਚ ਹਨ, ਸਿਨਹਾ ਨੇ ਨਾਂਹ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਨਾ ਕਿਸੇ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੇ ਕਿਸੇ ਨਾਲ ਗੱਲ ਕੀਤੀ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ, ”ਮੈਨੂੰ ਇਹ ਦੇਖਾਂਗਾ ਕਿ ਮੈਂ (ਜਨਤਕ ਜੀਵਨ ਵਿੱਚ) ਕੀ ਭੂਮਿਕਾ ਨਿਭਾਵਾਂਗਾ, ਮੈਂ ਕਿੰਨਾ ਸਰਗਰਮ ਰਹਾਂਗਾ।”