ਅੱਜ ਤੋਂ ਦਿੱਲੀ ‘ਚ ਮਹਿਲਾਵਾਂ ਲਈ ਡੀ. ਟੀ. ਸੀ. ਅਤੇ ਕਲਸਟਰ ਬੱਸਾਂ ‘ਚ ਮੁਫ਼ਤ ਸਫ਼ਰ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮਹਿਲਾਵਾਂ ਨੂੰ ਭਾਈ ਦੂਜ ਦੇ ਮੌਕੇ ਅੱਜ ਡੀ. ਟੀ. ਸੀ. ਅਤੇ ਕਲਸਟਰ ਬੱਸਾਂ ‘ਚ ਮੁਫ਼ਤ ਯਾਤਰਾ ਦਾ ਤੋਹਫ਼ਾ ਦਿੱਤਾ ਹੈ। ਇਹ ਸਹੂਲਤ ਅਗਲੇ ਸਾਲ ਮਾਰਚ ਤੱਕ ਲਈ ਅਮਲ ‘ਚ ਰਹੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ੍ਹ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ 29 ਅਕਤੂਬਰ ਯਾਨੀ ਕਿ ਭਾਈ ਦੂਜ ਦੇ ਮੌਕੇ ਡੀ. ਟੀ. ਸੀ. ਅਤੇ ਕਲਸਟਰ ਬੱਸਾਂ ‘ਚ ਮਹਿਲਾਵਾਂ ਮੁਫ਼ਤ ਸਫ਼ਰ ਕਰ ਸਕਣਗੀਆਂ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਦਿੱਲੀ ਸਰਕਾਰ ਬੱਸਾਂ ‘ਚ 13 ਹਜ਼ਾਰ ਮਾਰਸ਼ਲਾਂ ਦੀ ਤਾਇਨਾਤੀ ਵੀ ਕਰੇਗੀ। ਇਨ੍ਹਾਂ ਮਾਰਸ਼ਲਾਂ ਦੀ ਭਰਤੀ ਵੀ ਕੀਤੀ ਜਾ ਚੁੱਕੀ ਹੈ। ਧਿਆਨ ਰਹੇ ਕਿ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਲਈ ਗੁਲਾਬੀ ਰੰਗ ਦਾ ਸਿੰਗਲ ਜਰਨੀ ਪਾਸ ਲੈਣਾ ਪਵੇਗਾ। ਇਹ ਬੱਸ ਕੰਡਕਟਰ ਕੋਲੋਂ ਮਿਲ ਜਾਵੇਗਾ ਅਤੇ ਇਸ ਦਾ ਮਹਿਲਾ ਸਵਾਰੀ ਨੂੰ ਕੋਈ ਵੀ ਭੁਗਤਾਨ ਨਹੀਂ ਕਰਨਾ ਪਵੇਗਾ। ਧਿਆਨ ਰਹੇ ਕਿ ਦਿੱਲੀ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
Check Also
ਅਫ਼ਗਾਨਿਸਤਾਨ ’ਚ ਆਇਆ 5.8 ਦੀ ਤੀਬਰਤਾ ਵਾਲਾ ਭੁਚਾਲ
ਜੰਮੂ-ਕਸ਼ਮੀਰ ਅਤੇ ਦਿੱਲੀ ਐਨਸੀਆਰ ਵੀ ਝਟਕੇ ਕੀਤੇ ਗਏ ਮਹਿਸੂਸ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ …