12 C
Toronto
Tuesday, October 21, 2025
spot_img
Homeਭਾਰਤਯੂਰਪ ’ਚ ਹੀਟ ਵੇਵ ਹੋਈ ਖਤਰਨਾਕ

ਯੂਰਪ ’ਚ ਹੀਟ ਵੇਵ ਹੋਈ ਖਤਰਨਾਕ

ਸਪੇਨ ਅਤੇ ਪੁਰਤਗਾਲ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਿਆਨਕ ਗਰਮੀ ਨਾਲ ਯੂਰਪ ਦੇ ਹਰ ਕੋਨੇ ਵਿਚ ਹਾਹਾਕਾਰ ਮਚੀ ਹੋਈ ਹੈ। ਵਧਦੇ ਤਾਪਮਾਨ ਕਰਕੇ ਫਰਾਂਸ, ਸਪੇਨ, ਪੁਰਤਗਾਲ ਅਤੇ ਗਰੀਸ ਦੇ ਜੰਗਲਾਂ ਵਿਚ ਅੱਗ ਵੀ ਲੱਗ ਗਈ ਅਤੇ ਬਿ੍ਰਟੇਨ ਵਿਚ ਸੜਕਾਂ ਅਤੇ ਰੇਲਵੇ ਟਰੈਕ ਪਿਘਲ ਰਹੇ ਹਨ। ਇਤਿਹਾਸ ਵਿਚ ਪਹਿਲੀ ਵਾਰ ਇੱਥੇ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ। ਸਪੇਨ ਅਤੇ ਪੁਰਤਗਾਲ ਵਿਚ ਹੁਣ ਤੱਕ ਗਰਮੀ ਕਾਰਨ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2003 ਵਿਚ ਵੀ ਯੂਰਪ ਹੀਟ ਵੇਵ ਦੀ ਚਪੇਟ ਵਿਚ ਆਇਆ ਸੀ, ਜਿਸ ਵਿਚ ਕਰੀਬ 70 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਪੱਛਮੀ ਯੂਰਪ ਤੋਂ ਉਤਰ ਵੱਲ ਰੁਖ ਕਰ ਰਹੀ ਹੀਟ ਵੇਵ ਦੀ ਤੀਬਰਤਾ ਦੁਨੀਆ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇੱਥੇ ਗਰਮੀ ਦੇ ਮੌਸਮ ਦੇ ਦੋ ਮਹੀਨੇ ਅਜੇ ਵੀ ਬਚੇ ਹੋਏ ਹਨ। ਜ਼ਿਕਰਯੋਗ ਹੈ ਕਿ ਜਦੋਂ ਕਿਸੇ ਇਲਾਕੇ ਵਿਚ ਤਾਪਮਾਨ ਆਮ ਨਾਲੋਂ ਕਿਤੇ ਜ਼ਿਆਦਾ ਵਧ ਜਾਏ ਅਤੇ ਅਜਿਹਾ ਮੌਸਮ ਕਈ ਦਿਨਾਂ ਤੱਕ ਬਣਿਆ ਰਹੇ ਤਾਂ ਉਸ ਨੂੰ ਹੀਟ ਵੇਵ ਕਹਿੰਦੇ ਹਨ। ਇਸ ਦੌਰਾਨ ਇਲਾਕੇ ਦੀ ਹਿਊਮਿਡਿਟੀ ਵਿਚ ਵੀ ਇਜ਼ਾਫਾ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ ਭਰ ਵਿਚ ਤਾਪਮਾਨ ਵਧਣ ਦੇ ਕਾਰਨ ਸਾਨੂੰ ਪਾਣੀ, ਖਾਣਾ ਅਤੇ ਊਰਜਾ ਦੀ ਕਮੀ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

RELATED ARTICLES
POPULAR POSTS