
ਇਨ੍ਹਾਂ ਦਵਾਈਆਂ ਨਾਲ ਜਾਨ ਨੂੰ ਖਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ.ਐਚ.ਓ.) ਨੇ ਭਾਰਤ ਵਿਚ ਖੰਘ ਨਾਲ ਸਬੰਧਤ ਮਿਲਾਵਟੀ 3 ਦਵਾਈਆਂ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿਚ ਸ੍ਰੀਸਨ ਫਾਰਮਾਸਿਊਟੀਕਲ ਦੀ ਕੋਲਡਰਿਫ, ਰੈਡਨੈਕਸ ਫਾਰਮਾਸਿਊਟੀਕਲ ਦੀ ਰੈਸਿਪਫ੍ਰੈਸ ਟੀ.ਆਰ. ਅਤੇ ਸ਼ੇਪ ਫਾਰਮਾ ਦੀ ਰੀਲਾਈਫ ਦੀ ਖੇਪ ਸ਼ਾਮਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਬਲਿਊ.ਐਚ.ਓ. ਨੇ ਕਿਹਾ ਹੈ ਕਿ ਇਹ ਤਿੰਨੋਂ ਦਵਾਈਆਂ ਗੰਭੀਰ ਜੋਖਮ ਪੈਦਾ ਕਰ ਸਕਦੀਆਂ ਹਨ। ਇਹ ਵੀ ਦੱਸਿਆ ਗਿਆ ਕਿ ਇਹ ਜਾਨ ਲਈ ਖਤਰਾ ਪੈਦਾ ਕਰਨ ਵਾਲੀ ਬਿਮਾਰੀ ਦਾ ਕਾਰਨ ਵੀ ਬਣ ਸਕਦੀਆਂ ਹਨ। ਡਬਲਿਊ.ਐਚ.ਓ. ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਦਵਾਈਆਂ ਮਿਲ ਰਹੀਆਂ ਹਨ ਤਾਂ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਕੋਲਡਰਿਫ ਉਹੀ ਦਵਾਈ ਹੈ, ਜਿਸ ਨਾਲ ਮੱਧ ਪ੍ਰਦੇਸ਼ ਵਿਚ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ 5 ਸਾਲ ਤੋਂ ਘੱਟ ਉਮਰ ਦੇ 25 ਬੱਚਿਆਂ ਦੀ ਜਾਨ ਜਾ ਚੁੱਕੀ ਹੈ।

