ਬਰਨਾਲਾ : ਪਿੰਡ ਜੋਧਪੁਰ ਵਿੱਚ ਆੜ੍ਹਤੀ ਤੋਂ ਪ੍ਰੇਸ਼ਾਨ ਮਾਂ-ਪੁੱਤ ਨੇ ਖੁਦਕੁਸ਼ੀ ਕਰ ਲਈ। ਆੜ੍ਹਤੀ ਅਦਾਲਤੀ ਵਾਰੰਟ ਲੈ ਕੇ ਪੁਲਿਸ ਅਮਲੇ ਨਾਲ ਜ਼ਮੀਨ ‘ਤੇ ਕਬਜ਼ਾ ਕਰਨ ਪੁੱਜਿਆ ਤਾਂ ਕਿਸਾਨ ਪਰਿਵਾਰ ਦੀ ਬਿਰਧ ਔਰਤ ਤੇ ਉਸ ਦੇ ਪੁੱਤ ਨੇ ਕੀਟਨਾਸ਼ਕ ਦਵਾਈ ਪੀ ਲਈ। ਪੁਲਿਸ ਨੇ ਆੜ੍ਹਤੀ ਬਲਜੀਤ ਸਿੰਘ ਵਾਸੀ ਚੀਮਾ, ਤੇਜਾ ਸਿੰਘ ਵਾਸੀ ਕਲਾਲਾ ਹਾਲ ਆਬਾਦ ਬਰਨਾਲਾ, ਜਸਪ੍ਰੀਤ ਸਿੰਘ, ਮੰਨਾ ਸਿੰਘ ਤੇ ਬਲਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 306, 452, 148, 149 ઠਤਹਿਤ ਕੇਸ ਦਰਜ ਕਰ ਲਿਆ ਹੈ। ઠਜਾਣਕਾਰੀ ਅਨੁਸਾਰ ਜੋਧਪੁਰ ਦੇ ਕਿਸਾਨ ਦਰਸ਼ਨ ਸਿੰਘ ਦੀ ਆੜ੍ਹਤ ਤੇਜਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਲਾਲਾ ਹਾਲ ਆਬਾਦ ਬਰਨਾਲਾ ਤੇ ਬਲਜੀਤ ਸਿੰਘ ਧਾਲੀਵਾਲ ਵਾਸੀ ਚੀਮਾ ਨਾਲ ਚੱਲਦੀ ਸੀ ਤੇ ਕਿਸਾਨ ਨੇ ਆੜ੍ਹਤੀਆਂ ਤੋਂ ਕਰਜ਼ਾ ਲਿਆ ਸੀ। ਇਹ ਮਾਮਲਾ ਅਦਾਲਤ ਵਿੱਚ ਵੀ ਚੱਲਿਆ ਸੀ। ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆ ਕਿ ਆੜ੍ਹਤੀ ਤੇਜਾ ਸਿੰਘ ਆਪਣੇ ਸਾਥੀਆਂ ਸਮੇਤ ਕਿਸਾਨ ਦੇ ਘਰ ਪੁੱਜਾ ਅਤੇ ਪਰਿਵਾਰ ਨੂੰ ਕਥਿਤ ਧਮਕੀਆਂ ਦਿੱਤੀਆਂ। ਇਸ ਤੋਂ ਦੁਖੀ ਦਰਸ਼ਨ ਸਿੰਘ ਦੀ ਵਿਧਵਾ ਬਲਵੀਰ ਕੌਰ (60) ਅਤੇ ਉਸ ਦੇ ਪੁੱਤਰ ਬਲਜੀਤ ਸਿੰਘ ਉਰਫ਼ ਬੱਲੂ (38) ਨੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਟਨਾਸ਼ਕ ਦਵਾਈ ਪੀ ਲਈ ਜਿਨ੍ਹਾਂ ਨੂੰ ਬੀਕੇਯੂ ਵਰਕਰਾਂ ਤੇ ਰਿਸ਼ਤੇਦਾਰਾਂ ਨੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …