2050 ਤੱਕ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਸਕਦੈ ਪਾਣੀ
ਨਵੀਂ ਦਿੱਲੀ : ਭਾਰਤ ਵਿਚ ਜਲ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ, ਜੇਕਰ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ 2050 ਤੱਕ ਭਾਰਤ ਨੂੰ ਪਾਣੀ ਦਰਾਮਦ ਕਰਨਾ ਪਵੇਗਾ। ਪਾਣੀ ਦੀ ਉਪਲਬਧਤਾ ਨੂੰ ਲੈ ਕੇ ਕੀਤਾ ਗਿਆ ਸਰਵੇ ਦੀ ਰਿਪੋਰਟ ਦੇ ਅਨੁਸਾਰ 2050 ਤੱਕ ਪ੍ਰਤੀ ਵਿਅਕਤੀ ਪਾਣੀ ਉਪਲਬਧਤਾ 3120 ਲੀਟਰ ਹੋ ਜਾਵੇਗੀ, ਜਿਸ ਨਾਲ ਭਾਰੀ ਜਲ ਸੰਕਟ ਪੈਦਾ ਹੋ ਜਾਵੇਗਾ। 2001 ਵਿਚ ਅੰਕੜਿਆਂ ਦੇ ਅਨੁਸਾਰ ਜ਼ਮੀਨ ਅੰਦਰ ਪ੍ਰਤੀ ਵਿਅਕਤੀ 5.120 ਲੀਟਰ ਪਾਣੀ ਬਚਿਆ ਹੈ, ਜੋ ਕਿ ਸਾਲ 1951 ਵਿਚ 14,180 ਲੀਟਰ ਹੋਇਆ ਕਰਦਾ ਸੀ। 2001 ਵਿਚ 1951 ਦੇ ਮੁਕਾਬਲੇ ਅੱਧਾ ਪਾਣੀ ਰਹਿ ਗਿਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਾਲ 2050 ਤੱਕ ਪਾਣੀ ਦੀ ਉਪਲਬਧਤਾ 25 ਫੀਸਦੀ ਹੀ ਰਹਿ ਜਾਵੇਗੀ। ਕੇਂਦਰੀ ਭੂ-ਜਲ ਬੋਰਡ ਦੇ ਅੰਕੜਿਆਂ ਨਾਲ ਇਹ ਖੁਲਾਸਾ ਹੋਇਆ ਹੈ। 2050 ਤੱਕ ਪਾਣੀ ਦੀ ਉਪਲਬਧਤਾ ਘਟ ਕੇ 22 ਫੀਸਦੀ ਰਹਿ ਜਾਵੇਗੀ। ਕੇਂਦਰੀ ਭੂ-ਜਲ ਬੋਰਡ ਨੇ ਭੂਮੀਗਤ ਜਲ ਨੂੰ ਰਿਵਾਈਜ਼ ਕਰਨ ਦੀ ਇਕ ਯੋਜਨਾ ਵੀ ਬਣਾਈ ਹੈ ਤਾਂਕਿ ਇਸ ਪ੍ਰੇਸ਼ਾਨੀ ਨਾਲ ਨਿਪਟਿਆ ਜਾ ਸਕੇ, ਮਾਹਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਅੰਦਰ ਜਾਂਦੇ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ ਤੇ ਇਸ ਲਈ ਮੀਂਹ ਦੇ ਪਾਣੀ ਨੂੰ ਤਾਲਾਬਾਂ, ਨਹਿਰਾਂ, ਖੂਹਾਂ ‘ਚ ਸੰਚਾਲਿਤ ਕਰਨਾ ਜ਼ਰੂਰੀ ਹੈ ਤੇ ਨਾਲ ਹੀ ਲੋਕਾਂ ਨੂੰ ਜਲ ਬਚਾਉਣ ਲਈ ਸਿੱਖਿਅਤ ਕਰਨਾ ਤੇ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …