ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਸਮੇਤ ਕਈ ਆਗੂ ਕੀਤੇ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਦੀ ਨਵੀਂ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਨੂੰ ਭਰਵੀਂ ਨੁਮਾਇੰਦਗੀ ਦਿੱਤੀ ਗਈ ਹੈ।
25 ਮੈਂਬਰੀ ਕਾਰਜਕਾਰਨੀ ਵਿੱਚ 17 ਨਵੇਂ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਪੰਜਾਬ ਦੀ ‘ਆਪ’ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਹਰਜੋਤ ਸਿੰਘ ਬੈਂਸ, ਬਲਜਿੰਦਰ ਕੌਰ ਅਤੇ ਸਾਧੂ ਸਿੰਘ ਸ਼ਾਮਲ ਕੀਤੇ ਗਏ ਹਨ। ਨਵੇਂ ਮੈਂਬਰਾਂ ਵਿੱਚ ਸੱਤ ਔਰਤਾਂ ਵੀ ਸ਼ਾਮਲ ਹਨ। ਪੰਜ ਰਾਜਾਂ ਦੇ ਪਾਰਟੀ ਕਨਵੀਨਰਾਂ ਨੂੰ ਐਕਸ ਆਫੀਸ਼ੀਓ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਕਾਰਜਕਾਰਨੀ ਵਿੱਚ ਨੌਜਵਾਨਾਂ ਨੂੰ ਖਾਸੀ ਤਵੱਜੋ ਦਿੱਤੀ ਗਈ ਹੈ ਤੇ ਕੇਡਰ ਨੂੰ ਪਾਰਟੀ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਪਾਰਟੀ ਦੇ ਮੁੱਖ ਆਗੂਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਜੈ ਸਿੰਘ, ਕੁਮਾਰ ਵਿਸ਼ਵਾਸ, ਗੋਪਾਲ ਰਾਇ, ਪੰਕਜ ਗੁਪਤਾ, ਆਸ਼ੂਤੋਸ਼, ਯਾਮਿਨੀ ਗੋਮਰ, ਰਾਜਿੰਦਰਪਾਲ ਗੌਤਮ, ਪ੍ਰੀਤੀ ਸ਼ਰਮਾ ਮੈਨਨ, ਦੁਰਗੇਸ਼ ਪਾਠਕ, ਕਾਨੂੰ ਭਾਈ ਕਾਲਸਾਰੀਆ, ਰਾਘਵ ਚੱਢਾ, ਆਸ਼ੀਸ਼ ਤਲਵਾਰ, ઠਆਤਿਸ਼ੀ ਮਾਰਲੇਨਾ, ਦਿਨੇਸ਼ ਵਘੇਲਾ, ਮੀਰਾ ਸਾਨਿਆਲ, ਦਿੱਲੀ ਤੋਂ ਵਿਧਾਇਕ ਰਾਖੀ ਬਿਰਲਾ, ਭਾਵਨਾ ਗੌਰ, ਇਮਰਾਨ ਹੁਸੈਨ ਤੇ ਅਮਾਨਤ ਉਲ੍ਹਾ ਖ਼ਾਨ ਸ਼ਾਮਲ ਕੀਤੇ ਗਏ ਹਨ। ਪਿਛਲੇ ਸਾਲ ਹੋਈ ਕਾਰਜਕਾਰਨੀ ਬੈਠਕ ਦੌਰਾਨ ਪਾਰਟੀ ਦੇ ਸੰਸਥਾਪਕ ਆਗੂਆਂ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ।
Check Also
ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …