4.1 C
Toronto
Thursday, November 6, 2025
spot_img
Homeਭਾਰਤਕਰਨਾਟਕ ’ਚ ਹਿਜਾਬ ਦੀ ਲੜਾਈ ਕਾਲਜ ਤੋਂ ਅਦਾਲਤ ਤੱਕ ਪਹੁੰਚੀ

ਕਰਨਾਟਕ ’ਚ ਹਿਜਾਬ ਦੀ ਲੜਾਈ ਕਾਲਜ ਤੋਂ ਅਦਾਲਤ ਤੱਕ ਪਹੁੰਚੀ

ਸੁਪਰੀਮ ਕੋਰਟ ਨੇ ਕਿਹਾ, ਸਹੀ ਸਮਾਂ ਆਉਣ ’ਤੇ ਕਰਾਂਗੇ ਸੁਣਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਦੇ ਹਿਜਾਬ ਵਿਵਾਦ ਵਿਚ ਦਖਲ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿਚ ਕਰਨਾਟਕ ਹਾਈਕੋਰਟ ਦੇ ਉਸ ਫੈਸਲੇ ਖਿਲਾਫ ਅਪੀਲ ਕੀਤੀ ਗਈ ਸੀ, ਜਿਸ ’ਚ ਹਾਈਕੋਰਟ ਨੇ ਸਕੂਲ-ਕਾਲਜ ਵਿਚ ਧਾਰਮਿਕ ਕੱਪੜੇ ਪਹਿਨਣ ’ਤੇ ਰੋਕ ਲਗਾ ਦਿੱਤੀ ਸੀ। ਅਪੀਲ ਵਿਚ ਕਿਹਾ ਗਿਆ ਸੀ ਕਿ ਇਸ ਨਾਲ ਮੁਸਲਿਮ ਵਿਦਿਆਰਥਣਾਂ ਦੇ ਅਧਿਕਾਰ ਘੱਟ ਹੋਏ ਹਨ। ਸੁਪਰੀਮ ਕੋਰਟ ਨੇ ਇਸ ਅਪੀਲ ’ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਹੀ ਸਮਾਂ ਆਉਣ ’ਤੇ ਇਸ ਮਾਮਲੇ ਨੂੰ ਦੇਖਿਆ ਜਾਵੇਗਾ। ਧਿਆਨ ਰਹੇ ਕਿ ਕਰਨਾਟਕ ਹਾਈਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਹਿਜਾਬ ਦੇ ਮੁੱਦੇ ’ਤੇ ਸੁਣਵਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਉਹ ਮਾਮਲੇ ਦੇ ਨਿਪਟਾਰੇ ਤੱਕ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਕੱਪੜੇ ਨਾ ਪਹਿਨਣ।

RELATED ARTICLES
POPULAR POSTS