Breaking News
Home / ਭਾਰਤ / ਸਹੀ ਲੜਕੀ ਮਿਲਣ ‘ਤੇ ਵਿਆਹ ਕਰਾਂਗਾ, ਪਰਿਵਾਰ ਦੀ ਖੁਸ਼ਹਾਲੀ ਅਹਿਮ : ਰਾਹੁਲ

ਸਹੀ ਲੜਕੀ ਮਿਲਣ ‘ਤੇ ਵਿਆਹ ਕਰਾਂਗਾ, ਪਰਿਵਾਰ ਦੀ ਖੁਸ਼ਹਾਲੀ ਅਹਿਮ : ਰਾਹੁਲ

ਪ੍ਰਧਾਨ ਮੰਤਰੀ ਬਣਨ ‘ਤੇ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਕਰਨ ਦਾ ਤਹੱਈਆ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਸਹੀ ਲੜਕੀ ਮਿਲਣ ‘ਤੇ ਵਿਆਹ ਕਰਨਗੇ। ਉਨ੍ਹਾਂ ਕਿਹਾ ਕਿ ਅਸਲ ਮੁਸ਼ਕਲ ਇਹ ਹੈ ਕਿ ਉਨ੍ਹਾਂ ਦੇ ਮਾਪਿਆਂ ਦੀ ‘ਵਿਆਹੁਤਾ ਜ਼ਿੰਦਗੀ ਬੇਹੱਦ ਖੁਸ਼ਹਾਲ ਸੀ’, ਇਸ ਲਈ ਆਪਣੀ ਜੀਵਨ ਸਾਥਣ ਨੂੰ ਲੈ ਕੇ ਉਨ੍ਹਾਂ ਦੀਆਂ ਉਮੀਦਾਂ ਕਾਫੀ ਜ਼ਿਆਦਾ ਹਨ।
ਯੂਟਿਊਬ ‘ਤੇ ਫੂਡ ਐਂਡ ਟਰੈਵਲ ਪਲੇਟਫਾਰਮ ‘ਕਰਲੀ ਟੇਲਜ਼’ ਨਾਲ ਹਲਕੇ-ਫੁਲਕੇ ਅੰਦਾਜ਼ ‘ਚ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਸਿਆਸਤ ਨੂੰ ਛੱਡ ਕੇ ਹੋਰ ਕਈ ਵਿਸ਼ਿਆਂ ਨੂੰ ਛੋਹਿਆ। ਇਸ ‘ਚ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਤੋਂ ਲੈ ਕੇ ਪਸੰਦੀਦਾ ਪਕਵਾਨ ਅਤੇ ਵਰਜ਼ਿਸ਼ ਨਾਲ ਲਗਾਓ ਤੱਕ ਸ਼ਾਮਲ ਹਨ। ਇਹ ਪੁੱਛੇ ਜਾਣ ‘ਤੇ ਕਿ ਉਹ ਕਿਹੋ ਜਿਹੀ ਜੀਵਨ ਸਾਥਣ ਚਾਹੁੰਦੇ ਹਨ ਅਤੇ ਉਨ੍ਹਾਂ ਕੋਈ ਸੂਚੀ ਬਣਾ ਰੱਖੀ ਹੈ ਤਾਂ ਰਾਹੁਲ ਨੇ ਕਿਹਾ, ”ਅਜਿਹੀ ਕੋਈ ਸੂਚੀ ਨਹੀਂ ਹੈ। ਮੈਨੂੰ ਸਿਰਫ਼ ਪਿਆਰ ਕਰਨ ਵਾਲੀ ਲੜਕੀ ਚਾਹੀਦੀ ਹੈ ਜੋ ਸਮਝਦਾਰ ਵੀ ਹੋਵੇ।” ਭਾਰਤ ਜੋੜੋ ਯਾਤਰਾ ਦੇ ਰਾਜਸਥਾਨ ਪੜਾਅ ਦੌਰਾਨ ਰਾਹੁਲ ਨਾਲ ਰਾਤ ਦੇ ਭੋਜਨ ਦੌਰਾਨ ਇਸ ਵਾਰਤਾ ਦਾ ਵੀਡੀਓ ਕਾਂਗਰਸ ਨੇ ਟਵਿੱਟਰ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਰਾਹੁਲ ਇਹ ਆਖਦੇ ਨਜ਼ਰ ਆ ਰਹੇ ਹਨ ਕਿ ਉਹ ਭੋਜਨ ‘ਚ ਜ਼ਿਆਦਾ ਕਮੀਆਂ ਨਹੀਂ ਕੱਢਦੇ ਹਨ ਅਤੇ ਜੋ ਕੁਝ ਵੀ ਮਿਲ ਜਾਂਦਾ ਹੈ, ਉਹ ਖਾ ਲੈਂਦੇ ਹਨ ਪਰ ਮਟਰ ਅਤੇ ਕਟਹਲ ਉਨ੍ਹਾਂ ਨੂੰ ਪਸੰਦ ਨਹੀਂ ਹੈ। ਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਉਹ ਘਰ ‘ਚ ਆਪਣੇ ਖਾਣ-ਪੀਣ ਨੂੰ ਲੈ ਕੇ ਬਹੁਤ ਸਖ਼ਤ ਹਨ ਪਰ ਯਾਤਰਾ ਦੌਰਾਨ ਉਨ੍ਹਾਂ ਕੋਲ ਜ਼ਿਆਦਾ ਬਦਲ ਨਹੀਂ ਹੁੰਦੇ ਹਨ।

ਸਰਜੀਕਲ ਸਟ੍ਰਾਈਕ ਬਾਰੇ ਦਿਗਵਿਜੈ ਦੀਆਂ ਟਿੱਪਣੀਆਂ ਹਾਸੋਹੀਣੀਆਂ : ਰਾਹੁਲ ਗਾਂਧੀ
ਦਿਗਵਿਜੈ ਸਿੰਘ ਦੀਆਂ ਟਿੱਪਣੀਆਂ ‘ਤੇ ਪਾਰਟੀ ਵੀ ਅਸਹਿਮਤ
ਜੰਮੂ : ਕਾਂਗਰਸ ਆਗੂ ਦਿਗਵਿਜੈ ਸਿੰਘ ਵੱਲੋਂ ‘ਸਰਜੀਕਲ ਸਟ੍ਰਾਈਕ’ ਉਤੇ ਉਠਾਏ ਸਵਾਲਾਂ ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿਗਵਿਜੈ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈ ਤੇ ਹਥਿਆਰਬੰਦ ਬਲਾਂ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਰਾਹੁਲ ਨੇ ਪਾਰਟੀ ਸਹਿਯੋਗੀ ਦਿਗਵਿਜੈ ਦੇ ਬਿਆਨਾਂ ਨੂੰ ‘ਹਾਸੋਹੀਣਾ’ ਕਰਾਰ ਦਿੰਦਿਆਂ ਵੱਖਰੀ ਰਾਇ ਪ੍ਰਗਟ ਕੀਤੀ। ਦਿਗਵਿਜੈ ਦੀਆਂ ਟਿੱਪਣੀਆਂ ‘ਤੇ ਮੀਡੀਆ ਨੇ ਰਾਹੁਲ ਨੂੰ ਕਈ ਸਵਾਲ ਕੀਤੇ। ਜ਼ਿਕਰਯੋਗ ਹੈ ਕਿ ਦਿਗਵਿਜੈ ਸਿੰਘ ਨੇ ਸੋਮਵਾਰ ‘ਸਰਜੀਕਲ ਸਟ੍ਰਾਈਕ’ ਉਤੇ ਸਵਾਲ ਚੁੱਕਿਆ ਸੀ ਤੇ ਕੇਂਦਰ ਸਰਕਾਰ ਉਤੇ ਝੂਠ ਬੋਲਣ ਦਾ ਆਰੋਪ ਲਾਇਆ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਹੋਰ ਪਾਰਟੀ ਸਹਿਯੋਗੀ ਦਿਗਵਿਜੈ ਦੇ ਬਿਆਨਾਂ ਨਾਲ ਸਹਿਮਤੀ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਵੀ ਅਧਿਕਾਰਤ ਰੁਖ਼ ਹੈ। ਰਾਹੁਲ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਕੁਝ ਲੋਕ ਹਨ ਜੋ ਗੱਲਬਾਤ ਵਿਚ ਹਾਸੋਹੀਣਾ ਕੁਝ ਕਹਿਣਗੇ। ਮੈਨੂੰ ਇਕ ਸੀਨੀਅਰ ਆਗੂ ਬਾਰੇ ਇਹ ਕਹਿਣ ਦਾ ਅਫ਼ਸੋਸ ਹੈ, ਉਨ੍ਹਾਂ ਹਾਸੋਹੀਣੀ ਗੱਲ ਕੀਤੀ ਹੈ। ਸਾਨੂੰ ਆਪਣੀ ਫ਼ੌਜ ਉਤੇ ਪੂਰਾ ਭਰੋਸਾ ਹੈ। ਜੇ ਸੈਨਾ ਕੁਝ ਕਰਦੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ।’ ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚ ‘ਭਾਰਤ ਜੋੜੋ ਯਾਤਰਾ’ ਦੌਰਾਨ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਿਗਵਿਜੈ ਨੇ ਕਿਹਾ ਸੀ, ‘ਉਹ ਸਰਜੀਕਲ ਸਟ੍ਰਾਈਕ ਦੀ ਗੱਲ ਕਰਦੇ ਹਨ।

 

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …