Breaking News
Home / ਭਾਰਤ / ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ 25 ਮਈ ਨੂੰ ਖੁੱਲ੍ਹਣਗੇ

ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ 25 ਮਈ ਨੂੰ ਖੁੱਲ੍ਹਣਗੇ

ਗੁਰਦੁਆਰਿਆਂ ‘ਚ ਅਨਾਜ, ਦਵਾਈਆਂ ਤੇ ਰਾਸ਼ਨ ਪਹੁੰਚਣ ਲੱਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਦੇ ਲਈ 25 ਮਈ ਤੋਂ ਖੋਲ੍ਹੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ ਯਾਤਰਾ ਦੇ ਪਹਿਲੇ ਪੜਾਅ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਦੇ ਰਸਤੇ ਵਿਚਾਲੇ ਸਥਿਤ ਸਾਰੇ ਗੁਰਦੁਆਰਿਆਂ ਵਿਚ ਸ਼ਰਧਾਲੂਆਂ ਦੀਆਂ ਸੁਵਿਧਾਵਾਂ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸੰਗਤ ਲਈ ਹੇਮਕੁੰਟ ਸਾਹਿਬ ਦੇ ਕਿਵਾੜ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ 25 ਮਈ ਨੂੰ ਖੁੱਲ੍ਹਣਗੇ। ਸਾਲ 2013 ਵਿਚ ਆਏ ਹੜ੍ਹਾਂ ਦੇ ਕਾਰਨ ਗੋਬਿੰਦਘਾਟ ਦੇ ਕੋਲ ਡੁੰਡਾਰ ਪਿੰਡ ਦੇ 140 ਮੀਟਰ ਲੰਬੇ ਟੁੱਟੇ ਪੁਲ ਦਾ ਨਿਰਮਾਣ ਵੀ ਸਰਕਾਰ ਨੇ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਿਸ਼ੀਕੇਸ਼ ਤੋਂ ਸ੍ਰੀਨਗਰ, ਜੋਸ਼ੀਮੱਠ, ਗੋਬਿੰਦਘਾਟ ਤੇ ਗੋਬਿੰਦਧਾਮ ਦੇ ਗੁਰਦੁਆਰਿਆਂ ਵਿਚ ਅਨਾਜ, ਦਵਾਈਆਂ ਤੇ ਰਾਸ਼ਨ ਸਮੇਤ ਹੋਰ ਜ਼ਰੂਰਤ ਵਾਲਾ ਸਾਮਾਨ ਟਰੱਕਾਂ ਰਾਹੀਂ ਪਹੁੰਚਣਾ ਸ਼ੁਰੂ ਹੋ ਗਿਆ ਹੈ। ਗੋਬਿੰਦਘਾਟ ਦੇ ਗੁਰਦੁਆਰੇ ਵਿਚ ਵਧਦੀ ਸ਼ਰਧਾਲੂਆਂ ਦੀ ਗਿਣਤੀ ਦੇ ਮੱਦੇਨਜ਼ਰ ਦੋ ਨਵੇਂ ਹਾਲਾਂ ਦਾ ਨਿਰਮਾਣ ਕੀਤਾ ਹੈ। ਇਸ ਨਾਲ ਹੁਣ ਇੱਥੇ 6 ਹਜ਼ਾਰ ਸ਼ਰਧਾਲੂ ਇਕੋ ਸਮੇਂ ਰੁਕ ਸਕਣਗੇ। ਗੋਬਿੰਦਘਾਟ ਗੁਰਦੁਆਰੇ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਜਥਿਆਂ ਵਿਚ ਸ਼ਾਮਿਲ ਸ਼ਰਧਾਲੂਆਂ ਨੂੰ ਠੰਢ ਤੋਂ ਬਚਾਉਣ ਲਈ ਇਸ ਵਾਰ ਗਰਮ ਕੰਬਲਾਂ ਦੀ ਗਿਣਤੀ ਵੀ ਵਧਾਈ ਗਈ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਹਿੇਂਦਰ ਸਿੰਘ ਰਾਵਤ ਦਾ ਕਹਿਣਾ ਹੈ ਕਿ ਇਸ ਵਾਰ ਚਾਰੇ ਧਾਮਾਂ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਤਿਹਾਸਕ ਹੋਵੇਗੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …