
ਨਵੀਂ ਦਿੱਲੀ/ਬਿਊਰੋ ਨਿਊਜ਼: ਸਰਕਾਰੀ ਕੋਲਾ ਕੰਪਨੀ ‘ਕੋਲ ਇੰਡੀਆ ਲਿਮਟਿਡ’ ਇਕ ਵਾਰ ਫਿਰ ਬਜ਼ਾਰ ਦੀਆਂ ਨਜ਼ਰਾਂ ਵਿਚ ਆ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਜਲਦ ਹੀ ਕੰਪਨੀ ਵਿਚ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਕੋਲ ਇੰਡੀਆ ਵਿਚ ਆਫਰ ਫੋਰ ਸੇਲ ਲਿਆਂਦਾ ਜਾ ਸਕਦਾ ਹੈ ਅਤੇ ਸਰਕਾਰ ਕੰਪਨੀ ਵਿਚ ਆਪਣੀ 3 ਤੋਂ 4 ਫੀਸਦੀ ਹਿੱਸੇਦਾਰੀ ਵੇਚ ਸਕਦੀ ਹੈ। ਇਸ ਹਿੱਸੇਦਾਰੀ ਵਿਕਰੀ ਦਾ ਆਕਾਰ ਕਰੀਬ 10 ਹਜ਼ਾਰ ਕਰੋੜ ਰੁਪਏ ਤੱਕ ਹੋ ਸਕਦਾ ਹੈ। ਜੇ ਇਹ ਆਫਰ ਫੋਰ ਸੇਲ ਆਉਂਦਾ ਹੈ ਤਾਂ ਇਹ ਹਾਲੀਆ ਸਮੇਂ ਦੇ ਵੱਡੇ ਸਰਕਾਰੀ ਡਿਸ-ਇਨਵੈਸਟਮੈਂਟ ਵਿਚ ਸ਼ਾਮਲ ਹੋ ਸਕਦਾ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਕੋਲ ਇੰਡੀਆ ਦੇ ਸ਼ੇਅਰਾਂ ’ਤੇ ਨਿਵੇਸ਼ਕਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ।

