7.8 C
Toronto
Wednesday, October 29, 2025
spot_img
HomeਕੈਨੇਡਾFrontਸਵਰਨ ਸਲਾਰੀਆ ਬਣੇ ਪੰਜਾਬ ‘ਆਪ’ ਦੇ ਉਪ ਪ੍ਰਧਾਨ

ਸਵਰਨ ਸਲਾਰੀਆ ਬਣੇ ਪੰਜਾਬ ‘ਆਪ’ ਦੇ ਉਪ ਪ੍ਰਧਾਨ

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੰਗਠਨ ਦਾ ਕੀਤਾ ਵਿਸਥਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਸੰਗਠਨ ਦਾ ਵੱਡੇ ਪੱਧਰ ’ਤੇ ਵਿਸਥਾਰ ਕਰਦੇ ਹੋਏ ਅਹੁਦੇਦਾਰਾਂ ਨੂੰ ਨਿਯੁਕਤ ਕੀਤਾ ਹੈ। ਪਾਰਟੀ ਸੰਗਠਨ ਅੰਦਰ ਲਗਭਗ 2500 ਵਿਅਕਤੀਆਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਹੋਰਨਾਂ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਆਗੂਆਂ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਵਰਨ ਸਲਾਰੀਆ ਨੂੰ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦਕਿ ਡਾਕਟਰ ਕੇਡੀ ਸਿੰਘ ਅਤੇ ਰਜਿੰਦਰ ਰੀਹਲ ਨੂੰ ਸਟੇਟ ਜੁਆਇਨ ਸੈਕਟਰੀ ਲਗਾਇਆ ਗਿਆ ਹੈ। ਉਥੇ ਹੀ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ’ਚ ਕੈਪਟਨ ਹਰਜੀਤ ਸਿੰਘ ਨੂੰ ਲੋਕ ਸਭਾ ਵਾਈਸ ਪ੍ਰੈਜੀਡੈਂਟ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਤੱਕ ਦੇ ਸੰਗਠਨ ’ਚ ਸਾਰੇ ਵਿੰਗਾਂ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਜ਼ਿਲ੍ਹਾ ਪੱਧਰ ’ਤੇ ਡਾਕਟਰ ਵਿੰਗ, ਐਕਸ ਇੰਪਲਾਈਜ਼ ਵਿੰਗ, ਟਰਾਂਸਪੋਰਟ ਵਿੰਗ ਅਤੇ ਬੀਸੀ ਵਿੰਗ ਆਦਿ ਸ਼ਾਮਲ ਹਨ।

RELATED ARTICLES
POPULAR POSTS