7 C
Toronto
Friday, May 8, 2026
spot_img
HomeਕੈਨੇਡਾFrontਘਰੇਲੂ ਗੈਸ ਕੁਨੈਕਸ਼ਨ ਦੇ ਨਿਯਮਾਂ ’ਚ ਵੱਡਾ ਬਦਲਾਅ

ਘਰੇਲੂ ਗੈਸ ਕੁਨੈਕਸ਼ਨ ਦੇ ਨਿਯਮਾਂ ’ਚ ਵੱਡਾ ਬਦਲਾਅ


ਹੁਣ ਇਕ ਘਰ ’ਚ ਨਹੀਂ ਚੱਲਣਗੇ ਦੋ ਇਕੱਠੇ ਕੁਨੈਕਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਘਰੇਲੂ ਗੈਸ ਕੁਨੈਕਸ਼ਨਾਂ ਨੂੰ ਲੈ ਕੇ ਨਿਯਮ ਹੋਰ ਵੀ ਸਖਤ ਹੋ ਗਏ ਹਨ। ਕੇਂਦਰ ਸਰਕਾਰ ਨੇ ‘ਇਕ ਘਰ, ਇਕ ਗੈਸ ਕੁਨੈਕਸ਼ਨ’ ਨੀਤੀ ਨੂੰ ਲਾਗੂ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਇਕੋ ਘਰ ਵਿਚ ‘ਪਾਈਪਡ ਨੈਚੁਰਲ ਗੈਸ’ ਅਤੇ ਐਲ.ਪੀ.ਜੀ. ਕੁਨੈਕਸ਼ਨ ਇਕੱਠੇ ਰੱਖਣਾ ਨਿਯਮਾਂ ਦੇ ਖਿਲਾਫ ਮੰਨਿਆ ਜਾਵੇਗਾ। ਇਸ ਨੂੰ ਲੈ ਕੇ ਗੈਸ ਕੰਪਨੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਸਬੰਧੀ ਉਪਭੋਗਤਾਵਾਂ ਨੂੰ ਲਗਾਤਾਰ ਚਿਤਾਵਨੀਆਂ ਭੇਜ ਰਹੀਆਂ ਹਨ। ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਵਿਚ ‘ਇਕ ਘਰ, ਇਕ ਗੈਸ ਕੁਨੈਕਸ਼ਨ’ ਨਿਯਮ ਲਾਗੂ ਕੀਤਾ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਇਕ ਐਲਪੀਜੀ ਕੁਨੈਕਸ਼ਨ ਹੈ ਅਤੇ ਇਕ ਪੀਐਨਜੀ ਕੁਨੈਸ਼ਨ ਵੀ ਹੈ, ਤਾਂ ਤੁਹਾਨੂੰ ਐਲਪੀਜੀ ਸਿਲੰਡਰ ਵਾਪਸ ਕਰਨਾ ਪਵੇਗਾ। ਅਜਿਹਾ ਨਾ ਕਰਨ ’ਤੇ ਉਪਭੋਗਤਾ ਨੂੰ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

RELATED ARTICLES
POPULAR POSTS