23.8 C
Toronto
Sunday, September 13, 2026
spot_img
HomeਕੈਨੇਡਾFrontਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਸਦ ’ਚ ਦਾਅਵਾ - ਕਿਹਾ :...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਸਦ ’ਚ ਦਾਅਵਾ – ਕਿਹਾ : ਪਹਿਲਗਾਮ ਹਮਲੇ ਤਿੰਨ ਦੋਸ਼ੀ ਮਾਰੇ ਗਏ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਸਦ ’ਚ ਦਾਅਵਾ – ਕਿਹਾ : ਪਹਿਲਗਾਮ ਹਮਲੇ ਤਿੰਨ ਦੋਸ਼ੀ ਮਾਰੇ ਗਏ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੰਗਲਵਾਰ ਨੂੰ ਲੋਕ ਸਭਾ ’ਚ ਦਾਅਵਾ ਕਰਦਿਆਂ ਦੱਸਿਆ ਕਿ ਜਿਨ੍ਹਾਂ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਸਾਡੇ 26 ਸੈਲਾਨੀਆਂ ਨੂੰ ਮਾਰ ਦਿੱਤਾ ਸੀ, ਉਨ੍ਹਾਂ ਅੱਤਵਾਦੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ। ਉਨ੍ਹਾਂ ਦੱਸਿਆ ਕਿ ਇਸਦੇ ਲਈ ਅਪਰੇਸ਼ਨ ਮਹਾਂਦੇਵ ਚਲਾਇਆ ਗਿਆ। ਇਨ੍ਹਾਂ ਮਾਰੇ ਗਏ ਤਿੰਨ ਅੱਤਵਾਦੀਆਂ ਦੇ ਨਾਮ ਸੁਲੇਮਾਨ, ਫੈਜਲ ਅਫਗਾਨ ਅਤੇ ਜਿਬਰਾਨ ਦੱਸੇ ਗਏ ਹਨ। ਦੱਸਿਆ ਗਿਆ ਕਿ ਸੁਲੇਮਾਨ ਲਸ਼ਕਰ ਦਾ ਕਮਾਂਡਰ ਸੀ ਅਤੇ ਅਫਗਾਨ ਤੇ ਜਿਬਰਾਨ ਵੀ ਏ ਸ਼ੇ੍ਰਣੀ ਦੇ ਅੱਤਵਾਦੀ ਸਨ। ਅਮਿਤ ਸ਼ਾਹ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਦੋ ਹੋਰ ਆਰੋਪੀਆਂ ਦੀ ਪਹਿਚਾਣ ਹੋ ਗਈ ਹੈ ਅਤੇ ਉਨ੍ਹਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਪੀ. ਚਿਦੰਬਰਮ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ਵਿਚ ਚਿੰਦਬਰਮ ਨੇ ਸਵਾਲ ਉਠਾਇਆ ਸੀ ਕਿ ਕੀ ਇਸ ਗੱਲ ਦਾ ਸਬੂਤ ਹੈ, ਕਿ ਇਹ ਅੱਤਵਾਦੀ ਪਾਕਿਸਤਾਨੀ ਸਨ?

 

RELATED ARTICLES
POPULAR POSTS