ਪਰੇਸ਼ਨ ਕਰਕੇ ਗੋਵਿੰਦਾ ਦੇ ਪੈਰ ‘ਚੋਂ ਕੱਢੀ ਗਈ ਗੋਲੀ
ਮੁੰਬਈ : ਫਿਲਮ ਅਦਾਕਾਰ ਗੋਵਿੰਦਾ ਪੈਰ ਵਿਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਏ ਹਨ। ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੋਵਿੰਦਾ ਕੋਲੋਂ ਆਪਣੇ ਖੁਦ ਦੇ ਹੀ ਰਿਵਾਲਵਰ ਵਿਚੋਂ ਗਲਤੀ ਨਾਲ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਪੈਰ ‘ਤੇ ਜਾ ਲੱਗੀ। ਇਸਦੇ ਚੱਲਦਿਆਂ ਫਿਲਮ ਅਦਾਕਾਰ ਗੋਵਿੰਦਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਪਰੇਸ਼ਨ ਕਰਕੇ ਉਸਦੇ ਪੈਰ ਵਿਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।
Check Also
ਉਪ ਰਾਸ਼ਟਰਪਤੀ ਧਨਖੜ ਨੇ ਸੰਸਦ ਨੂੰ ਦੱਸਿਆ ਸੁਪਰੀਮ
ਕਿਹਾ : ਸੰਸਦ ਤੋਂ ਉਪਰ ਕੁਝ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ …