1.7 C
Toronto
Wednesday, January 7, 2026
spot_img
Homeਭਾਰਤਕੌਮਾਂਤਰੀ ਮਹਿਲਾ ਦਿਵਸ ਮੌਕੇ 29 ਮਹਿਲਾਵਾਂ ਦਾ ਸਨਮਾਨ

ਕੌਮਾਂਤਰੀ ਮਹਿਲਾ ਦਿਵਸ ਮੌਕੇ 29 ਮਹਿਲਾਵਾਂ ਦਾ ਸਨਮਾਨ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੇ ‘ਨਾਰੀ ਸ਼ਕਤੀ’ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕੰਮ ਕਰਨ ਵਾਲੀਆਂ 29 ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਚ ਰਾਮਨਾਥ ਕੋਵਿੰਦ ਵੱਲੋਂ ਉਨ੍ਹਾਂ ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ ਗਏ ਜਿਨ੍ਰਾਂ ਨੇ ਔਰਤਾਂ ਨੂੰ ਸੱਭਿਆਚਾਰਕ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਹੋਰ ਖੇਤਰਾਂ ’ਚ ਆਪਣਾ ਝੰਡਾ ਬੁਲੰਦਾ ਕੀਤਾ ਹੈ। ਨਾਰੀ ਸ਼ਕਤੀ ਪੁਰਸਕਾਰ ਤਹਿਤ ਭਾਰਤ ਸਰਕਾਰ ਵੱਲੋਂ ਔਰਤਾਂ ਨੂੰ ਇਨਾਮ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਅੱਜ ਅਨੀਤਾ ਗੁਪਤਾ ਨੂੰ ਪੇਂਡੂ ਅਤੇ ਗਰੀਬ ਔਰਤਾਂ ਦੇ ਸਸ਼ਕਤੀਕਰਨ ’ਚ ਯੋਗਦਾਨ ਬਲਦੇ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤਾ। ਅਨੀਤਾ ਭੋਜਪੁਰ ਬਿਹਾਰ ਦੀ ਇਕ ਸਮਾਜਿਕ ਉਦਮੀ ਹੈ ਜਿਸ ਨੇ 50 ਹਜ਼ਾਰ ਤੋਂ ਵੱਧ ਗਰੀਬ ਪੇਂਡੂ ਔਰਤਾਂ ਨੂੰ ਵੱਖ-ਵੱਖ ਖੇਤਰਾਂ ’ਚ ਸਿਖਲਾਈ ਦਿੱਤੀ। ਇਸੇ ਤਰ੍ਹਾਂ ਆਰਤੀ ਰਾਣਾ ਨੂੰ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਆਰਤੀ ਰਾਣਾ ਖੇੜੀ ਉਤਰ ਪ੍ਰਦੇਸ਼ ਤੋਂ ਇਕ ਹੈਂਡਲੂਮ ਬੁਨਕਰ ਅਤੇ ਅਧਿਆਪਕ ਹੈ, ਉਨ੍ਹਾਂ ਨੇ ਸਿਲਪਕਾਰੀ ਵਿਚ 800 ਤੋਂ ਵੱਧ ਔਰਤਾਂ ਨੂੰ ਸਿਖਲਾਈ ਦਿੱਤੀ ਅਤੇ 150 ਤੋਂ ਵੱਧ ਔਰਤਾਂ ਦੇ ਸਵੈ-ਸਹਾਇਤਾਂ ਸਮੂਹਾਂ ਦੀ ਸਥਾਪਨਾ ਕੀਤੀ ਹੈ, ਜਿਸ ਨਾਲ ਕਬਾਇਲੀ ਔਰਤਾਂ ਦੀ ਆਮਦਨ ’ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਰਾਧਿਕਾ ਮੈਨਨ, ਊਸ਼ਾਬੇਨ ਦਿਨੇਸ਼ਭਾਈ ਵਸਾਵਾ, ਸ਼ਾਇਲੀ ਨੰਦਕਿਸ਼ੋਰ ਅਗਵਾਨੇ, ਮਿਹਲਾ ਵਨੀਤਾ ਜਗਦੇਵ ਬੋਰਾਡੇ ਨੂੰ ਵੀ ਸਨਮਾਨਿਤ ਕੀਤਾ ਗਿਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮੂਹ ਦੇਸ਼ ਦੀਆਂ ਮਹਿਲਾਵਾਂ ਮੁਬਾਰਕਬਾਦ ਦਿੱਤੀ।

RELATED ARTICLES
POPULAR POSTS