15.6 C
Toronto
Thursday, September 18, 2025
spot_img
HomeਕੈਨੇਡਾFrontਅੱਜ ਤੋਂ (18 ਸਤੰਬਰ)   ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਵੇਰੇ 11...

ਅੱਜ ਤੋਂ (18 ਸਤੰਬਰ)   ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਵੇਰੇ 11 ਵਜੇ ਲੋਕ ਸਭਾ ‘ਚ ਬੋਲਣਗੇ PM ਮੋਦੀ

ਅੱਜ ਤੋਂ (18 ਸਤੰਬਰ)   ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਵੇਰੇ 11 ਵਜੇ ਲੋਕ ਸਭਾ ‘ਚ ਬੋਲਣਗੇ PM ਮੋਦੀ


ਨਵੀ ਦਿੱਲੀ / ਬਿਊਰੋ ਨੀਊਜ਼

ਸੰਸਦ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਪੰਜ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਭਾਰਤੀ ਸੰਸਦ ਦੀ ਅਮੀਰ ਵਿਰਾਸਤ ਨੂੰ ਯਾਦ ਕੀਤਾ ਜਾਵੇਗਾ। ਨਾਲ ਹੀ ‘ਭਾਰਤ’ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਦਾ ਮਤਾ ਵੀ ਲਿਆ ਜਾਵੇਗਾ। ਸਦਨ ਪੁਰਾਣੀ ਇਮਾਰਤ ਵਿੱਚ ਸ਼ੁਰੂ ਹੋਵੇਗਾ, ਮੰਗਲਵਾਰ ਤੋਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਨਵੀਂ ਇਮਾਰਤ ਵਿੱਚ ਤਬਦੀਲ ਹੋ ਜਾਵੇਗੀ।

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਸੋਮਵਾਰ ਤੋਂ ਪੰਜ ਦਿਨਾਂ ਲਈ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਕੁੱਲ 8 ਬਿੱਲ ਸੂਚੀਬੱਧ ਹਨ। ਪਹਿਲੇ ਦਿਨ ਦੀ ਸ਼ੁਰੂਆਤ ਪੁਰਾਣੇ ਸੰਸਦ ਭਵਨ ਵਿੱਚ ਹੋਵੇਗੀ। 19 ਸਤੰਬਰ ਨੂੰ ਪੁਰਾਣੀ ਸੰਸਦ ਵਿੱਚ ਹੀ ਫੋਟੋ ਸੈਸ਼ਨ ਹੋਵੇਗਾ। ਇਸ ਤੋਂ ਬਾਅਦ ਸਵੇਰੇ 11 ਵਜੇ ਸੈਂਟਰਲ ਹਾਲ ਵਿੱਚ ਸਮਾਗਮ ਹੋਵੇਗਾ। ਫਿਰ ਅਸੀਂ ਨਵੀਂ ਸੰਸਦ ਭਵਨ ਵਿੱਚ ਦਾਖਲ ਹੋਵਾਂਗੇ ਅਤੇ ਬਕਾਇਦਾ ਸੰਸਦੀ ਕੰਮ ਸ਼ੁਰੂ ਹੋ ਜਾਵੇਗਾ।

ਐਤਵਾਰ ਨੂੰ ਸੰਸਦ ਵਿੱਚ ਸਰਬ-ਪਾਰਟੀ ਮੀਟਿੰਗ ਤੋਂ ਬਾਅਦ, ਸਦਨ ਦੇ ਨੇਤਾਵਾਂ ਨੂੰ ਦੱਸਿਆ ਗਿਆ ਕਿ ਸੀਨੀਅਰ ਨਾਗਰਿਕਾਂ ਦੀ ਭਲਾਈ ਬਾਰੇ ਇੱਕ ਬਿੱਲ ਦੇ ਨਾਲ-ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਆਦੇਸ਼ ਨਾਲ ਸਬੰਧਤ 3 ਬਿੱਲ ਏਜੰਡੇ ਵਿੱਚ ਸ਼ਾਮਲ ਕੀਤੇ ਗਏ ਹਨ। ਭਾਵ ਹੁਣ ਸਰਕਾਰ ਦੇ ਏਜੰਡੇ ‘ਤੇ ਕੁੱਲ ਅੱਠ ਬਿੱਲ ਹਨ।

RELATED ARTICLES
POPULAR POSTS