26.2 C
Toronto
Thursday, July 16, 2026
spot_img
Homeਭਾਰਤਜੇਤਲੀ ਨੇ ਸਰਕਾਰ ਦਾ ਬਚਾਅ ਕੀਤਾ

ਜੇਤਲੀ ਨੇ ਸਰਕਾਰ ਦਾ ਬਚਾਅ ਕੀਤਾ

ਨਵੀਂ ਦਿੱਲੀ: ਸੀਬੀਆਈ ਵਿਚ ਰਾਤੋਂ ਰਾਤ ਕੀਤੇ ਵੱਡੇ ਬਦਲਾਅ ਦੀ ਵਿਰੋਧੀ ਧਿਰ ਵੱਲੋਂ ਨੁਕਤਾਚੀਨੀ ਕੀਤੇ ਜਾਣ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਰਕਾਰ ਦਾ ਬਚਾਅ ਕੀਤਾ। ਜੇਤਲੀ ਨੇ ਕਿਹਾ ਕਿ ਸਰਕਾਰ ਨੇ ਸੀਵੀਸੀ ਦੀ ਸਿਫ਼ਾਰਸ਼ ‘ਤੇ ਸੀਬੀਆਈ ਦੇ ਸਿਖਰਲੇ ਅਧਿਕਾਰੀਆਂ ਨੂੰ ਹਟਾਇਆ ਹੈ ਤਾਂ ਜੋ ਜਾਂਚ ਏਜੰਸੀ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਨੂੰ ਬਹਾਲ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਦੋਵੇਂ ਅਧਿਕਾਰੀਆਂ ਨੂੰ ਇਕੱਠਿਆਂ ਬਿਠਾ ਕੇ ਵਿਸ਼ੇਸ਼ ਜਾਂਚ ਟੀਮ ਦੋਸ਼ਾਂ ਦੀ ਘੋਖ ਕਰੇਗੀ ਅਤੇ ਅੰਤਰਿਮ ਕਦਮ ਵਜੋਂ ਦੋਹਾਂ ਨੂੰ ਛੁੱਟੀ ‘ਤੇ ਭੇਜਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਤਲੀ ਨੇ ਕਿਹਾ ਕਿ ਮੁਲਜ਼ਮ ਹੋਣ ਕਰਕੇ ਇਨ੍ਹਾਂ ਅਧਿਕਾਰੀਆਂ ਨੂੰ ਜਾਂਚ ਏਜੰਸੀ ਦਾ ਅਧਿਕਾਰੀ ਨਹੀਂ ਰੱਖਿਆ ਜਾ ਸਕਦਾ। ਸਰਕਾਰ ਨੇ ਵੀ ਵਿਸਥਾਰ ਨਾਲ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਮਾ ਵੱਲੋਂ ਸੀਵੀਸੀ ਦੇ ਕੰਮਕਾਜ ਵਿਚ ਅੜਿੱਕੇ ਡਾਹੁਣ ਅਤੇ ਅਸਥਾਨਾ ਨਾਲ ਗੁੱਟਬਾਜ਼ੀ ਕਰਕੇ ਜਾਂਚ ਏਜੰਸੀ ਦਾ ਮਾਹੌਲ ਖ਼ਰਾਬ ਹੋ ਗਿਆ ਸੀ ਜਿਸ ਕਰਕੇ ਦੋਵੇਂ ਅਧਿਕਾਰੀਆਂ ਦੀਆਂ ਤਾਕਤਾਂ ਵਾਪਸ ਲੈ ਲਈਆਂ ਗਈਆਂ ਹਨ। ਬਿਆਨ ਮੁਤਾਬਕ ਇਸ ਕਾਂਡ ਨਾਲ ਸੀਬੀਆਈ ਦੀ ਭਰੋਸੇਯੋਗਤਾ ਅਤੇ ਰੁਤਬੇ ਨੂੰ ਵੀ ਢਾਹ ਲੱਗੀ ਹੈ।

RELATED ARTICLES
POPULAR POSTS