13 C
Toronto
Wednesday, March 11, 2026
spot_img
Homeਭਾਰਤਆਮ ਆਦਮੀ ਪਾਰਟੀ ਯੂ.ਪੀ. ਵਿਚ ਵੀ ਲੜੇਗੀ ਵਿਧਾਨ ਸਭਾ ਚੋਣਾਂ

ਆਮ ਆਦਮੀ ਪਾਰਟੀ ਯੂ.ਪੀ. ਵਿਚ ਵੀ ਲੜੇਗੀ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਸਾਲ 2022 ਵਿਚ ਉੱਤਰ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ। ਕੇਜਰੀਵਾਲ ਨੇ ਇਹ ਐਲਾਨ ਦਿੱਲੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਹਰੇਕ ਪਾਰਟੀ ਦੀ ਸਰਕਾਰ ਆਈ ਪਰ ਆਪਣੇ ਘਰਾਂ ਨੂੰ ਭਰਨ ਤੋਂ ਸਿਵਾਏ ਕਿਸੇ ਨੇ ਯੂ ਪੀ ਲਈ ਕੁਝ ਨਹੀਂ ਕੀਤਾ। ਅੱਜ ਛੋਟੀਆਂ-ਛੋਟੀਆਂ ਸਹੂਲਤਾਂ ਲਈ ਯੂ ਪੀ ਦੇ ਲੋਕਾਂ ਨੂੰ ਦਿੱਲੀ ਆਉਣਾ ਪੈਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਯੂ ਪੀ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ ਤੇ ਉਨ੍ਹਾਂ ਲੋਕਾਂ ਨੇ ਅਪੀਲ ਕੀਤੀ ਹੈ ਕਿ ਯੂ ਪੀ ‘ਚ ਦਿੱਲੀ ਵਰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਯੂ. ਪੀ. ਵਿਚ ਸਹੀ ਤੇ ਸਾਫ਼ ਨੀਅਤ ਵਾਲੀ ਸਿਆਸਤ ਦੀ ਕਮੀ ਹੈ ਅਤੇ ਇਹ ਸਿਰਫ਼ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।

RELATED ARTICLES
POPULAR POSTS