21.8 C
Toronto
Monday, September 15, 2025
spot_img
Homeਭਾਰਤਸੀ.ਬੀ.ਐਸ.ਈ. ਦੇ ਸਰਕੂਲਰ ਨਾਲ ਪੰਜਾਬੀ ਸਮੇਤ ਹੋਰਨਾਂ ਖੇਤਰੀ ਬੋਲੀਆਂ ਨੂੰ ਖਤਰਾ

ਸੀ.ਬੀ.ਐਸ.ਈ. ਦੇ ਸਰਕੂਲਰ ਨਾਲ ਪੰਜਾਬੀ ਸਮੇਤ ਹੋਰਨਾਂ ਖੇਤਰੀ ਬੋਲੀਆਂ ਨੂੰ ਖਤਰਾ

ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਨੇ ਚਿੱਠੀ ਲਿਖ ਕੇ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਸੀ.ਬੀ.ਐਸ.ਈ. ਵਲੋਂ ਭਾਸ਼ਾ ਵਿਸ਼ੇ ਨੂੰ 7ਵੇਂ ਨੰਬਰ ‘ਤੇ ਕਰਨ ਦੇ ਫ਼ੈਸਲੇ ਨਾਲ ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਭਾਸ਼ਾ ਸਮੇਤ ਭਾਸ਼ਾ ਵਿਸ਼ੇ ਦੀ ਹੋਂਦ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ।
ਇਸ ਮਾਮਲੇ ਵਿਚ ਉਹ ਦਖ਼ਲ ਦੇਣ ਅਤੇ ਇਸ ਫ਼ੈਸਲੇ ਦੇ ਮਸਲੇ ਨੂੰ ਹੱਲ ਕਰਵਾਉਣ। ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੀ.ਬੀ.ਐਸ.ਈ. ਨੇ ਸਾਲ 2023-24 ਲਈ ਇਕ ਸਕਿੱਲ ਸਰਕੂਲਰ ਜਾਰੀ ਕੀਤਾ ਹੈ, ਜਿਸ ਤਹਿਤ ਸਕਿੱਲ ਕਰੀਕੁਲਮ ਨੂੰ ਛੇਵੇਂ ਵਿਸ਼ੇ ਵਜੋਂ ਮਾਨਤਾ ਦਿੱਤੀ ਗਈ ਹੈ, ਜਦੋਂਕਿ ਭਾਸ਼ਾ ਵਿਸ਼ੇ ਨੂੰ 7ਵੇਂ ਬਦਲਵੇਂ ਵਿਸ਼ੇ ਵਜੋਂ ਮਾਨਤਾ ਦਿੱਤੀ ਗਈ ਹੈ।
ਕਾਲਕਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਵਿਦਿਆਰਥੀ ਆਪਣੀ ਮਾਤ ਭਾਸ਼ਾ ਦੀ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ।
ਉਨ੍ਹਾਂ ਕਿਹਾ ਕਿ ਭਾਸ਼ਾ ਵਿਸ਼ੇ ਨੂੰ 7ਵੇਂ ਸਥਾਨ ‘ਤੇ ਕਰਨ ਕਾਰਨ ਪੰਜਾਬੀ, ਉਰਦੂ, ਬੰਗਾਲੀ, ਤਾਮਿਲ, ਸੰਸਕ੍ਰਿਤ, ਮਰਾਠੀ, ਗੁਜਰਾਤੀ ਤੇ ਹੋਰ ਅਜਿਹੀਆਂ ਭਾਸ਼ਾਵਾਂ ਦਾ ਮਹੱਤਵ ਤੇ ਲੋੜ ਉੱਕਾ ਹੀ ਖ਼ਤਮ ਹੋ ਜਾਵੇਗੀ। ਕਾਲਕਾ ਨੇ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਫੌਰਨ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।

 

RELATED ARTICLES
POPULAR POSTS