-10.7 C
Toronto
Tuesday, January 20, 2026
spot_img
Homeਭਾਰਤਤਾਜ ਮਹੱਲ ਇਕ ਸੁੰਦਰ ਕਬਰਸਤਾਨ : ਅਨਿਲ ਵਿੱਜ

ਤਾਜ ਮਹੱਲ ਇਕ ਸੁੰਦਰ ਕਬਰਸਤਾਨ : ਅਨਿਲ ਵਿੱਜ

ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਾ ਸਰਕਾਰ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਅਨਿਲ ਵਿੱਜ ਨੇ ਤਾਜ ਮਹੱਲ ਨੂੰ ਕਬਰਸਤਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਤਾਜ ਮਹੱਲ ਇਕ ਸੁੰਦਰ ਕਬਰਸਤਾਨ ਹੈ। ਇਹੀ ਕਾਰਨ ਹੈ ਇਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਇਸ ਦੀ ਫ਼ੋਟੋ, ਮਾਡਲ ਨੂੰ ਲੋਕ ਆਪਣੇ ਘਰਾਂ ‘ਚ ਨਹੀਂ ਰੱਖਦੇ। ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਭਾਰਤੀ ਸੰਸਕ੍ਰਿਤੀ ‘ਤੇ ਧੱਬਾ ਦੱਸਿਆ ਸੀ। ਤਾਜਮਹੱਲ ਵਿਵਾਦ ਖ਼ਤਮ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਵਾਦ ‘ਤੇ ਬਾਲੀਵੁੱਡ ਅਭਿਨੇਤਾ ਤੇ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਨੇ ਵੀ ਬਿਆਨ ਦਿੱਤਾ। ਉਨ੍ਹਾਂ ਨੇ ਤਾਜਮਹੱਲ ਵਿਵਾਦ ਨੂੰ ਬੇਵਕੂਫ਼ੀ ਵਾਲਾ ਦੱਸਿਆ ਹੈ। ਪਰੇਸ਼ ਰਾਵਲ ਇਸ ਵਿਵਾਦ ਤੋਂ ਕਾਫ਼ੀ ਨਾਰਾਜ਼ ਹਨ ਤੇ ਇਸ ਲਈ ਉਨ੍ਹਾਂ ਨੇ ਇਸ ਪੂਰੇ ਵਿਵਾਦ ਨੂੰ ਬੇਕਾਰ ਕਰਾਰ ਦਿੱਤਾ।

 

RELATED ARTICLES
POPULAR POSTS