-4.7 C
Toronto
Wednesday, December 3, 2025
spot_img
Homeਭਾਰਤਪਠਾਨਕੋਟ ਹਮਲੇ 'ਚ ਘਿਰੀ ਸਰਕਾਰ

ਪਠਾਨਕੋਟ ਹਮਲੇ ‘ਚ ਘਿਰੀ ਸਰਕਾਰ

1-3-600x343ਮਾਮਲੇ ਦੀ ਜਾਂਚ ਲਈ ਬਣੀ ਕਮੇਟੀ ਨੇ ਮੋਦੀ ਸਰਕਾਰ ‘ਤੇ ਕੀਤੇ ਸਵਾਲ ਖੜ੍ਹੇ
ਰਿਪੋਰਟ ‘ਚ ਆਖਿਆ ਕਿ ਅਲਰਟ ਹੋਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਅਤੇ ਮੰਤਰਾਲਾ ਇਸ ਨੂੰ ਰੋਕ ਨਹੀਂ ਸਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ਉੱਤੇ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਘਿਰ ਗਈ ਹੈ। ਮਾਮਲੇ ਦੀ ਜਾਂਚ ਬਾਰੇ ਬਣੀ ਸੰਸਦੀ ਕਮੇਟੀ ਨੇ ਇਸ ਹਮਲੇ ਨੂੰ ਲੈ ਕੇ ਮੋਦੀ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਕੀਤੇ ਹਨ। ਕਮੇਟੀ ਅਨੁਸਾਰ ਗ੍ਰਹਿ ਮੰਤਰਾਲੇ ਤੇ ਖ਼ੁਫ਼ੀਆ ਏਜੰਸੀਆਂ ਵਿੱਚ ਤਾਲਮੇਲ ਦੀ ਕਮੀ ਕਾਰਨ ਇਹ ਹਮਲਾ ਹੋਇਆ ਹੈ। ਕਮੇਟੀ ਵੱਲੋਂ  ਦਿੱਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਅਲਰਟ ਹੋਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਤੇ ਮੰਤਰਾਲਾ ਇਸ ਨੂੰ ਰੋਕ ਨਹੀਂ ਸਕਿਆ।
ਕਮੇਟੀ ਨੇ ਹਮਲੇ ਦੀ ਜਾਂਚ ਲਈ ਭਾਰਤ ਆਈ ਪਾਕਿਸਤਾਨੀ ਟੀਮ ਉੱਤੇ ਵੀ ਸਵਾਲ ਚੁੱਕੇ ਹਨ। ਕਮੇਟੀ ਅਨੁਸਾਰ ਸਰਕਾਰ ਨੂੰ ਪਾਕਿਸਤਾਨੀ ਅਫ਼ਸਰਾਂ ਨੂੰ ਏਅਰਬੇਸ ਵਿੱਚ ਜਾਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਸੀ। ਪਾਕਿਸਤਾਨੀ ਟੀਮ ਦੀ ਭਾਰਤ ਫੇਰੀ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵੀ ਵਿਰੋਧ ਕੀਤਾ ਸੀ। ਕਮੇਟੀ ਅਨੁਸਾਰ ਸੁਰੱਖਿਆ ਏਜੰਸੀਆਂ ਵਿੱਚ ਤਾਲਮੇਲ ਦੀ ਕਮੀ ਦੇ ਕਾਰਨ ਅੱਤਵਾਦੀ ਏਅਰਬੇਸ ਦੇ ਅੰਦਰ ਜਾਣ ਵਿੱਚ ਕਾਮਯਾਬ ਹੋਏ। ਜ਼ਿਕਰਯੋਗ ਹੈ ਕਿ ਦੋ ਜਨਵਰੀ ਨੂੰ ਪਠਾਨਕੋਟ ਦੇ ਏਅਰਬੇਸ ਉੱਤੇ 6 ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਤਿੰਨ ਦਿਨ ਤੱਕ ਚੱਲੇ ਅਪ੍ਰੇਸ਼ਨ ਵਿੱਚ 7 ਸੁਰੱਖਿਆ ਕਰਮੀਆਂ ਸ਼ਹੀਦ ਹੋਏ ਸਨ।

RELATED ARTICLES
POPULAR POSTS