17 C
Toronto
Wednesday, September 17, 2025
spot_img
Homeਭਾਰਤਦਲੀਪ ਕੁਮਾਰ ਦੇ ਗਮ ’ਚ ਬਿਮਾਰ ਹੋਈ ਸਾਇਰਾ ਬਾਨੋ

ਦਲੀਪ ਕੁਮਾਰ ਦੇ ਗਮ ’ਚ ਬਿਮਾਰ ਹੋਈ ਸਾਇਰਾ ਬਾਨੋ

ਹਿੰਦੂਜਾ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮਰਹੂਮ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਦਲੀਪ ਕੁਮਾਰ ਦੀ ਮੌਤ ਨੂੰ ਲਗਭਗ ਦੋ ਮਹੀਨੇ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀ ਮੌਤ ਦੇ ਗਮ ’ਚੋਂ ਸਾਇਰਾ ਬਾਨੋ ਉਭਰ ਨਹੀਂ ਪਾ ਰਹੀ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਦਲੀਪ ਕੁਮਾਰ ਦੇ ਚਲੇ ਜਾਣ ਤੋਂ ਬਾਅਦ ਸਾਇਰਾ ਬਾਨੋ ਸਦਮੇ ’ਚ ਹਨ। ਉਹ ਨਾ ਕਿਸੇ ਨਾਲ ਕੋਈ ਗੱਲ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਮਿਲਦੇ ਹਨ। ਸਾਰੀ ਦੁਨੀਆ ਨੂੰ ਭੁਲਾ ਕੇ ਉਨ੍ਹਾਂ ਨੇ ਦਲੀਪ ਕੁਮਾਰ ਦੀਆਂ ਯਾਦਾਂ ਨੂੰ ਹੀ ਆਪਣੀ ਦੂਜੀ ਦੁਨੀਆ ਬਣਾ ਲਿਆ ਹੈ। ਦੂਜੇ ਪਾਸੇ ਸਾਇਰਾ ਬਾਨੋ ਦੀ ਸਿਹਤ ਨੂੰ ਸਥਿਰ ਦੱਸਿਆ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਦਾ ਪੀਬੀ ਨਾਰਮਲ ਨਹੀਂ ਹੋ ਰਿਹਾ। ਉਨ੍ਹਾਂ ਦਾ ਆਕਸੀਜਨ ਲੈਵਲ ਵੀ ਲੋਅ ਹੀ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਤਕਲੀਫ਼ ਹੋ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲੇ ਉਨ੍ਹਾਂ ਨੂੰ ਤਿੰਨ-ਚਾਰ ਦਿਨ ਹੋਰ ਹਸਪਤਾਲ ਵਿਚ ਰਹਿਣਾ ਪੈ ਸਕਦਾ ਹੈ।

 

RELATED ARTICLES
POPULAR POSTS