ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ ਸਰਕਾਰ ਨੇ ਨੋਟਬੰਦੀ ਦਾ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਡਿਜ਼ੀਟਲ ਪੇਮੈਂਟ ਕਰਨ ਵਾਲਿਆਂ ਲਈ ਥੋਕ ਵਿਚ ਸਹੂਲਤਾਂ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਅਰੁਣ ਜੇਤਲੀ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਡਿਜ਼ੀਟਲ ਮੋਡ ਰਾਹੀਂ ਪੇਮੈਂਟ ਕਰਨ ਵਾਲਿਆਂ ਲਈ ਪੈਟਰੋਲ, ਡੀਜ਼ਲ ‘ਤੇ .75 ਫੀਸਦੀ ਡਿਸਕਾਊਂਟ, ਟੋਲ ਟੈਕਸ ‘ਤੇ 10 ਫੀਸਦੀ ਡਿਸਕਾਊਂਟ ਅਤੇ ਆਨ ਲਾਈਨ ਰੇਲ ਬੁਕਿੰਗ ‘ਤੇ 10 ਲੱਖ ਦਾ ਫਰੀ ਐਕਸੀਡੈਂਟ ਇੰਸੋਰੈਂਸ ਮਿਲੇਗਾ। ਇਹ ਸਹੂਲਤਾਂ ਤੁਰੰਤ ਲਾਗੂ ਕਰਨ ਦੀ ਤਿਆਰੀ ਹੈ। ਕੇਂਦਰੀ ਵਿੱਤ ਮੰਤਰੀ ਨੇ ਆਖਿਆ ਕਿ ਸਾਡਾ ਮੁੱਖ ਮਕਸਦ ਇਹੋ ਹੈ ਕਿ ਭਾਰਤੀ ਅਰਥ ਵਿਵਸਥਾ ਵਿਚ ਕੈਸ਼ ਟਰਾਂਜੈਕਸ਼ਨ ਨੂੰ ਘਟਾਇਆ ਜਾਵੇ ਤੇ ਡਿਜ਼ੀਟਲ ਟਰਾਂਜੈਕਸ਼ਨ ਦਾ ਵਾਧਾ ਹੋਵੇ। ਚੇਤੇ ਰਹੇ ਕਿ ਅੱਜ ਦੇ ਹੀ ਦਿਨ ਭਾਵ ਲੰਘੇ ਮਹੀਨੇ ਦੀ 8 ਤਰੀਕ ਨੂੰ ਨਰਿੰਦਰ ਮੋਦੀ ਨੇ 500 ਅਤੇ ਇਕ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
Check Also
ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗਿ੍ਰਫ਼ਤਾਰ
24 ਜਨਵਰੀ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ ਮੁੰਬਈ/ਬਿਊਰੋ ਨਿਊਜ਼ : ਮੁੰਬਈ ਪੁਲੀਸ ਨੇ ਬੌਲੀਵੁੱਡ ਅਦਾਕਾਰ …