17.5 C
Toronto
Sunday, October 5, 2025
spot_img
Homeਭਾਰਤਨੋਟਬੰਦੀ ਤੋਂ ਅੱਕੇ ਲੋਕਾਂ ਨੇ ਪਾਕਿਸਤਾਨ ਜਾਂਦੀ ਬੱਸ ਨੂੰ ਲਾਈ ਬਰੇਕ

ਨੋਟਬੰਦੀ ਤੋਂ ਅੱਕੇ ਲੋਕਾਂ ਨੇ ਪਾਕਿਸਤਾਨ ਜਾਂਦੀ ਬੱਸ ਨੂੰ ਲਾਈ ਬਰੇਕ

delhi-lahore-busਅਟਾਰੀ/ਬਿਊਰੋ ਨਿਊਜ਼ : ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਬੈਂਕਾਂ ਅੱਗੇ ਲੱਗੀਆਂ ਲੰਮੀਆਂ ਲਾਈਨਾਂ ਤੋਂ ਅੱਕੇ ਲੋਕਾਂ ਨੇ ਅੰਮ੍ਰਿਤਸਰ-ਅਟਾਰੀ ਮਾਰਗ ਸਥਿਤ ਖਾਸਾ ਚੌਕ ਵਿਖੇ ਧਰਨਾ ਦੇ ਕੇ ਆਵਾਜਾਈ ਰੋਕੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਜਾ ਰਹੀ ਬੱਸ ਨੂੰ ਦਸ ਮਿੰਟ ਤੱਕ ਰੋਕ ਕੇ ਰੱਖਿਆ ਗਿਆ। ਖਾਸਾ ਚੌਕ ਵਿਖੇ ਲੋਕਾਂ ਨੇ ਸਵੇਰੇ ਆਵਾਜਾਈ ਰੋਕ ਕੇ ਧਰਨਾ ਸ਼ਰੂ ਕੀਤਾ ਅਤੇ 10:10 ‘ਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਖਾਸਾ ਚੌਕ ਪਹੁੰਚ ਗਈ। ਇਸ ਦੌਰਾਨ ਧਰਨਾਕਾਰੀਆਂ ਨੇ ਦਸ ਮਿੰਟ ਤੱਕ ਬੱਸ ਨੂੰ ਰੋਕ ਕੇ ਰੱਖਿਆ। ਪੁਲਿਸ ਵੱਲੋਂ ਸਮਝਾਉਣ ‘ਤੇ ਹੀ ਬੱਸ ਨੂੰ ਅੱਗੇ ਜਾਣ ਦਿੱਤਾ ਗਿਆ। ਧਰਨੇ ਵਿੱਚ ਸ਼ਾਮਲ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਹਫ਼ਤੇ ਤੋਂ ਬੈਂਕ ਆ ਰਿਹਾ ਹੈ, ਪਰ ਬੈਂਕ ਵਾਲੇ ਹਰ ਰੋਜ਼ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਬੈਂਕ ਵਿਚ ਨਕਦੀ ਨਹੀਂ ਹੈ। ਇਸ ਕਾਰਨ ਉਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਮਾੜੇ ਰਵੱਈਏ ਕਾਰਨ ਲੋਕਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਰਹੀ ਹੈ।

RELATED ARTICLES
POPULAR POSTS