ਨਵੀਂ ਦਿੱਲੀ : ਚੀਫ਼ ਜਸਟਿਸ ਜੇ.ਐਸ. ਖੇਹਰ ਨੇ ਆਪਣੇ ਭਾਸ਼ਣ ਵਿਚ ਭਾਰਤ ਦੀ ਨਿਆਂਇਕ ਪ੍ਰਣਾਲੀ ‘ਤੇ ਸਵਾਲ ਉਠਾਉਂਦਿਆਂ ਕਿਹਾ, ”ਸਾਡਾ ਦੇਸ਼ ਵੀ ਅਜੀਬੋ-ਗ਼ਰੀਬ ਹੈ ਜਿਥੇ ਜਿੰਨਾ ਵੱਡਾ ਅਪਰਾਧੀ ਹੁੰਦਾ ਹੈ, ਓਨਾ ਹੀ ਕਾਨੂੰਨ ਦੀ ਪਕੜ ਤੋਂ ਦੂਰ ਰਹਿੰਦਾ ਹੈ।” ਉਨ੍ਹਾਂ ਦੀ ਇਸ ਟਿਪਣੀ ‘ਤੇ ਬਹੁਤਿਆਂ ਨੂੰ ਹੈਰਾਨੀ ਹੋਈ ਹੋਵੇਗੀ। ਚੀਫ਼ ਜਸਟਿਸ ਨੇ ਬਲਾਤਕਾਰ ਪੀੜਤਾਂ, ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਔਰਤਾਂ ਜਾਂ ਮੁਟਿਆਰਾਂ ਅਤੇ ਆਪਣੇ ਘਰ ਵਿਚ ਰੋਜ਼ੀ-ਰੋਟੀ ਕਮਾਉਣ ਵਾਲੇ ਇਕੋ-ਇਕ ਵਿਅਕਤੀ ਨੂੰ ਗਵਾਉਣ ਵਾਲਿਆਂ ਦੇ ਹਾਲਾਤ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਪਰਾਧੀਆਂ ਨੂੰ ਤਾਂ ਅੰਤਮ ਪੜਾਅ ਤੱਕ ਨਿਆਂ ਲਈ ਪਹੁੰਚ ਦਾ ਮੌਕਾ ਮਿਲਦਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …