ਗਵਾਲੀਅਰ ਏਅਰਬੇਸ ਤੋਂ ਭਰੀ ਸੀ ਉਡਾਣ, ਇਕ ਪਾਇਲਟ ਦੀ ਹੋਈ ਮੌਤ
ਭਰਤਪੁਰ/ਬਿਊਰੋ ਨਿਊਜ਼ : ਭਾਰਤੀ ਫੌਜ ਦੇ ਦੋ ਲੜਾਕੂ ਜਹਾਜ਼ ਸੁਖੋਈ 30 ਅਤੇ ਮਿਰਾਜ਼ 2000 ਏਅਰਕਰਾਫਟ ਆਪਸ ’ਚ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਏ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਵੇਂ ਜਹਾਜ਼ਾਂ ਦੇ ਅਲੱਗ-ਅਲੱਗ ਥਾਵਾਂ ’ਤੇ ਡਿੱਗਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹੋਈਆਂ ਹਨ। ਮਿਰਾਜ ’ਚ 1 ਅਤੇ ਸੁਖੋਈ ’ਚ ਦੋ ਪਾਇਲਟ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਪਇਲਟ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰੰਤੂ ਇਹ ਪਤਾ ਨਹੀਂ ਲੱਗ ਸਕਿਆ ਕਿ ਮਰਨ ਵਾਲਾ ਪਾਇਲਟ ਕਿਸ ਏਅਰਕਰਾਫਟ ਦਾ ਸੀ। ਜਦਕਿ ਭਾਰਤੀ ਏਅਰਫੋਰਸ ਵੱਲੋਂ ਪਾਇਲਟ ਦੀ ਮੌਤ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਏਅਰਫੋਰਸ ਨੇ ਦੱਸਿਆ ਕਿ ਦੋਵੇਂ ਜਹਾਜ਼ਾਂ ਨੇ ਰੂਟੀਨ ਟ੍ਰੇਨਿੰਗ ਦੇ ਲਈ ਉਡਾਣ ਭਰੀ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਇਕ ਪਾਇਲਟ ਜਖਮੀ ਹੋਇਆ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਦੋਵੇਂ ਜਹਾਜ਼ ਟਰਕਾਉਣ ਤੋਂ ਬਾਅਦ ਅਲੱਗ ਥਾਵਾਂ ’ਤੇ ਡਿੱਗਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਇਕ ਜਹਾਜ਼ ਦੇ ਮੱਧ ਪ੍ਰਦੇਸ਼ ਸਥਿਤ ਮੁਰੈਨਾ ਦੇ ਪਹਾੜਗੜ੍ਹ ਵਿਚ ਅਤੇ ਦੂਜੇ ਜਹਾਜ਼ ਦੇ ਰਾਜਸਥਾਨ ਦੇ ਭਰਤਪੁਰ ਦੇ ਪਿੰਗੋਰਾ ਪਿੰਡ ਵਿਚ ਡਿੱਗਣ ਦੀ ਗੱਲ ਆਖੀ ਜਾ ਰਹੀ ਹੈ।