![](https://parvasinewspaper.com/wp-content/uploads/2020/08/2020_8largeimg_1814753988-300x200.jpg)
ਅਦਾਕਾਰ ਸਮੀਰ ਸ਼ਰਮਾ ਨੇ ਵੀ ਕਰ ਲਈ ਖੁਦਕੁਸ਼ੀ
ਮੁੰਬਈ/ਬਿਊਰੋ ਨਿਊਜ਼
ਫਿਲਮ ਇੰਡਸਟਰੀ ਵਿਚ ਖੁਦਕੁਸ਼ੀਆਂ ਦਾ ਰੁਝਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ‘ਸਾਸ ਭੀ ਕਭੀ ਬਹੂ ਥੀ’ ਅਤੇ ‘ਕਹਾਣੀ ਘਰ-ਘਰ ਕੀ’ ਸੀਰੀਅਲ ਦੇ ਮਸ਼ਹੂਰ ਅਦਾਕਾਰ ਅਤੇ ਮੌਡਲ ਸਮੀਰ ਸ਼ਰਮਾ ਨੇ ਵੀ ਖੁਦਕੁਸ਼ੀ ਕਰ ਲਈ ਹੈ। ਪੁਲਿਸ ਸੂਤਰਾਂ ਮੁਤਾਬਕ 44 ਸਾਲ ਦੇ ਸਮੀਰ ਨੇ ਮੁੰਬਈ ਵਿਚ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਧਿਆਨ ਰਹੇ ਕਿ ਸਮੀਰ ਲੰਘੇ 15 ਸਾਲਾਂ ਤੋਂ ਟੀਵੀ ਇੰਡਸਟਰੀ ਵਿਚ ਕੰਮ ਕਰ ਰਹੇ ਸਨ ਅਤੇ ਫਿਰ ਉਹ ਫਿਲਮਾਂ ਵਿਚ ਚਲੇ ਗਏ। ਜ਼ਿਕਰਯੋਗ ਹੈ ਕਿ ਲੰਘੇ ਦੋ ਮਹੀਨਿਆਂ ਵਿਚ ਹੀ ਚਾਰ ਫਿਲਮੀ ਕਲਾਕਾਰਾਂ ਨੇ ਖੁਦਕੁਸ਼ੀ ਕੀਤੀ ਹੈ। ਜਿਨ੍ਹਾਂ ਵਿਚ ਦਿਸ਼ਾ ਸਾਲਿਯਾਨ, ਸੁਸ਼ਾਂਤ ਰਾਜਪੂਤ ਅਤੇ ਪ੍ਰੇਕਸ਼ਾ ਮਹਿਤਾ ਦਾ ਨਾਮ ਵੀ ਸ਼ਾਮਲ ਹੈ। ਸਮੀਰ ਸ਼ਰਮਾ ਦੀ ਮੌਤ ‘ਤੇ ਫਿਲਮੀ ਜਗਤ ਵਿਚ ਸੋਗ ਦੀ ਲਹਿਰ ਹੈ।