
ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਇਨੀਂ ਦਿਨੀਂ ਇਕ ਵੀਡੀਓ ਸੀਰੀਜ ‘ਸੱਤਿਆ ਦਾ ਸਫਰ : ਰਾਹੁਲ ਗਾਂਧੀ ਕੇ ਸਾਥ’ ਰਾਹੀਂ ਭਾਰਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸ ਰਹੇ ਹਨ। ਇਸ ਸੀਰੀਜ ਦੀ ਤੀਸਰੀ ਕਿਸ਼ਤ ਵਿਚ ਰਾਹੁਲ ਨੇ ਚੀਨ ਨਾਲ ਨਜਿਠਣ ਦੇ ਮਾਮਲੇ ਸਬੰਧੀ ਕਿਹਾ ਕਿ ਜੇ ਤੁਸੀਂ ਉਨ੍ਹਾਂ ਨਾਲ ਨਜਿਠਣ ਲਈ ਮਜਬੂਤ ਸਥਿਤੀ ਵਿਚ ਹੋਵੋਂ ਤਾਂ ਹੀ ਤੁਸੀਂ ਕੰਮ ਕਰ ਸਕੋਂਗੇ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਚੀਨ ਨਾਲ ਨਜਿੱਠਣ ਲਈ ਕੋਈ ਪੱਕਾ ਰੋਡਮੈਪ ਨਹੀਂ, ਇਸ ਲਈ ਚੀਨ ਸਾਡੀ ਸਰਹੱਦ ਅੰਦਰ ਦਾਖਲ ਹੋਇਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਧਿਆਨ ਆਪਣਾ ਅਕਸ ਬਣਾਉਣ ਉਤੇ ਹੈ। ਸਾਰੇ ਅਦਾਰੇ ਇਸ ਕੰਮ ਵਿੱਚ ਲੱਗੇ ਹੋਏ ਹਨ ਅਤੇ ਇਸ ਨਾਲ ਰਾਸ਼ਟਰੀ ਹਿੱਤ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ।