Breaking News
Home / ਭਾਰਤ / ਫਰਜ਼ੀ ਕੇਸ ਬਣਾ ਕੇ ਜੇਲ੍ਹ ਪਹੁੰਚੇ ਲਾਲੂ ਦੇ ਦੋ ਸੇਵਾਦਾਰ

ਫਰਜ਼ੀ ਕੇਸ ਬਣਾ ਕੇ ਜੇਲ੍ਹ ਪਹੁੰਚੇ ਲਾਲੂ ਦੇ ਦੋ ਸੇਵਾਦਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਚਾਰਾ ਘਪਲੇ ਦੇ ਦੋਸ਼ੀ ਕਰਾਰ ਹੋਣ ਮਗਰੋਂ ਲਾਲੂ ਯਾਦਵ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸੇਵਾ ਲਈ ਦੋ ਸੇਵਕ ਫਰਜ਼ੀ ਕੇਸ ਬਣਵਾ ਕੇ ਜੇਲ੍ਹ ਚਲੇ ਗਏ ਹਨ। ਇਨ੍ਹਾਂ ਦਾ ਨਾਂ ਮਦਨ ਅਤੇ ਲਛਮਣ ਹੈ, ਜਿਨ੍ਹਾਂ ਨੇ ਜੇਲ੍ਹ ਜਾਣ ਲਈ ਫਰਜ਼ੀ ਕੁੱਟਮਾਰ ਦਾ ਮਾਮਲਾ ਬਣਾਇਆ. ਲਛਮਣ ਲਾਲੂ ਦਾ ਪੁਰਾਣਾ ਰਸੋਈਆ ਹੈ।ઠਇਸ ਦੇ ਲਈ ਮਦਨ ਨੇ ਆਪਣੇ ਗੁਆਂਢੀ ਸੁਮਤ ਯਾਦਵ ਨੂੰ ਤਿਆਰ ਕੀਤਾ ਅਤੇ ਲੁੱਟਮਾਰ ਕਰਕੇ 10 ਹਜ਼ਾਰ ਰੁਪਏ ਖੋਹਣ ਦਾ ਦੋਸ਼ ਲਗਵਾ ਕੇ ਡੋਰੰਡਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਥਾਣਾ ਇੰਚਾਰਜ ਆਬਿਦ ਖਾਨ ਨੂੰ ਇਸ ਮਾਮਲੇ ‘ਤੇ ਸ਼ੱਕ ਹੋ ਗਿਆ। ਥਾਣਾ ਇੰਚਾਰਜ ਨੇ ਅਜਿਹੇ ਮਾਮੂਲੀ ਮਾਮਲੇ ਵਿਚ ਗ੍ਰਿਫਤਾਰ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜਣ ਤੋਂ ਨਾਂਹ ਕਰ ਦਿੱਤੀ। ਇਸ ਦੇ ਮਗਰੋਂ ਰਾਂਚੀ ਦੇ ਲੋਅਰ ਬਾਜ਼ਾਰ ਥਾਣੇ ਜਾ ਕੇ ਮਾਮਲਾ ਦਰਜ ਕਰਵਾ ਦੋਵਾਂ ਵਿਰੁੱਧ ਆਈ. ਪੀ. ਸੀ.ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …