-5 C
Toronto
Wednesday, December 3, 2025
spot_img
Homeਭਾਰਤ‘ਕੈਸ਼ ਦਾ ਭੰਡਾਰ’ ਰੱਖਣ ਵਾਲੇ ਪਾਰਥ ਚੈਟਰਜੀ ਕੋਲ 11 ਸਾਲ ਪਹਿਲਾਂ ਸਨ...

‘ਕੈਸ਼ ਦਾ ਭੰਡਾਰ’ ਰੱਖਣ ਵਾਲੇ ਪਾਰਥ ਚੈਟਰਜੀ ਕੋਲ 11 ਸਾਲ ਪਹਿਲਾਂ ਸਨ ਸਿਰਫ 6300 ਰੁਪਏ

ਮਮਤਾ ਬੈਨਰਜੀ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਚੈਟਰਜੀ ਹੁਣ ਕਰੋੜਾਂਪਤੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਪੱਛਮੀ ਬੰਗਾਲ ਦੇ ਚਰਚਿਤ ਟੀਚਰ ਭਰਤੀ ਘੁਟਾਲੇ ਵਿਚ ਗਿ੍ਰਫਤਾਰ ਪਾਰਥ ਚੈਟਰਜੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਮਾਮ ਆਲੋਚਨਾਵਾਂ ਤੋਂ ਬਾਅਦ ਆਖਰਕਾਰ ਵੀਰਵਾਰ ਨੂੰ ਪਾਰਥ ਚੈਟਰਜੀ ਨੂੰ ਕੈਬਨਿਟ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਦਰਅਸਲ, ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ ਲਗਾਤਾਰ ਮਿਲ ਰਹੇ ਕੈਸ਼ ਤੋਂ ਬਾਅਦ ਇਹ ਕਦਮ ਉਠਾਇਆ ਗਿਆ। ਈਡੀ ਵਲੋਂ ਹੁਣ ਤੱਕ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ 50 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਬਰਾਮਦ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਅਰਪਿਤਾ ਮੁਖਰਜੀ ਨੇ ਈਡੀ ਦੀ ਪੁੱਛਗਿੱਛ ਵਿਚ ਮੰਨਿਆ ਹੈ ਕਿ ਇਹ ਸਾਰਾ ਪੈਸਾ ਪਾਰਥ ਚੈਟਰਜੀ ਦਾ ਹੈ। ਖਾਸ ਗੱਲ ਇਹ ਹੈ ਕਿ ਪਾਰਥ ਨੇ 2011 ਦੀਆਂ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਕੋਲ ਜੋ ਹਲਫਨਾਮਾ ਪੇਸ਼ ਕੀਤਾ ਸੀ, ਉਸਦੇ ਮੁਤਾਬਕ ਉਸ ਕੋਲ ਸਿਰਫ 6300 ਰੁਪਏ ਸਨ। ਜ਼ਿਕਰਯੋਗ ਹੈ ਕਿ ਈਡੀ ਨੇ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਫਲੈਟ ’ਤੇ ਸਭ ਤੋਂ ਪਹਿਲਾਂ ਲੰਘੀ 23 ਜੁਲਾਈ ਨੂੰ ਛਾਪਾ ਮਾਰਿਆ ਸੀ। ਇਸ ਦੌਰਾਨ ਈਡੀ ਨੂੰ 21 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਈਡੀ ਨੇ ਅਰਪਿਤਾ ਨੂੰ ਗਿ੍ਰਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਈਡੀ ਨੇ ਲੰਘੇ ਬੁੱਧਵਾਰ ਨੂੰ ਅਰਪਿਤਾ ਦੇ ਇਕ ਹੋਰ ਫਲੈਟ ’ਤੇ ਛਾਪਾ ਮਾਰਿਆ ਤਾਂ ਇਸ ਦੌਰਾਨ 29 ਕਰੋੜ ਰੁਪਏ ਹੋਰ ਕੈਸ਼ ਅਤੇ ਕਰੀਬ ਪੰਜ ਕਰੋੜ ਦਾ ਸੋਨਾ ਬਰਾਮਦ ਹੋਇਆ ਸੀ।

 

RELATED ARTICLES
POPULAR POSTS