8.1 C
Toronto
Thursday, October 30, 2025
spot_img
Homeਭਾਰਤਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨ ਹੋਰ ਵਧਾਇਆ

ਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨ ਹੋਰ ਵਧਾਇਆ

ਦਿੱਲੀ ਪੁਲਿਸ ਦਾ ਆਰੋਪ ਹੈ ਕਿ ਦੀਪ ਸਿੱਧੂ ਨੇ ਲਾਲ ਕਿਲ੍ਹੇ ‘ਤੇ ਹਿੰਸਾ ਭੜਕਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਜੋ ਟਰੈਕਟਰ ਪਰੇਡ ਕੱਢੀ ਸੀ, ਉਸ ਸਬੰਧੀ ਦੀਪ ਸਿੱਧੂ ‘ਤੇ ਹਿੰਸਾ ਭੜਕਾਉਣ ਦੇ ਆਰੋਪ ਲੱਗੇ ਸਨ। ਜਿਸ ਨੂੰ ਲੈ ਕੇ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਅਦਾਲਤ ਵਲੋਂ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਅੱਜ ਦੀਪ ਸਿੱਧੂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ, ਇਸ ਤੋਂ ਬਾਅਦ ਉਸ ਨੂੰ ਮੈਟਰੋਪੋਲੀਟਨ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਦੀਪ ਸਿੱਧੂ ਦਾ ਪੁਲਿਸ ਰਿਮਾਂਡ 7 ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ। ਧਿਆਨ ਰਹੇ ਕਿ ਦੀਪ ਸਿੱਧੂ ‘ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਪੁਲਿਸ ਦਾ ਆਰੋਪ ਹੈ ਕਿ ਦੀਪ ਸਿੱਧੂ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹਿੰਸਾ ਭੜਕਾਉਣ ਵਾਲੇ ਆਰੋਪੀਆਂ ਵਿਚੋਂ ਇਕ ਹੈ।

RELATED ARTICLES
POPULAR POSTS