Breaking News
Home / ਭਾਰਤ / ਜੀਐਸਟੀ ਕੌਂਸਲ ਨੇ ਕੱਪੜਾ ਉਦਯੋਗ ਨੂੰ ਦਿੱਤੀ ਰਾਹਤ

ਜੀਐਸਟੀ ਕੌਂਸਲ ਨੇ ਕੱਪੜਾ ਉਦਯੋਗ ਨੂੰ ਦਿੱਤੀ ਰਾਹਤ

ਟੈਕਸ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ
ਧਾਰਮਿਕ ਅਸਥਾਨਾਂ ਨੂੰ ਜੀਐਸਟੀ ਦੇ ਘੇਰੇ ‘ਚੋਂ ਅਜੇ ਤੱਕ ਨਹੀਂ ਕੱਢਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿੱਚ ਜੀ.ਐਸ.ਟੀ. ਲਾਗੂ ਹੋਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਜੀ.ਐਸ.ਟੀ. ਕੌਂਸਲ ਤੋਂ ਕੱਪੜਾ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ। ਟੈਕਸਟਾਈਲ ਜੌਬ ਵਰਕ ‘ਤੇ ਲੱਗਣ ਵਾਲੇ ਟੈਕਸ ਵਿੱਚ ਵੱਡੀ ਰਾਹਤ ਦੇ ਦਿੱਤੀ ਗਈ ਹੈ। ਹੁਣ ਇਸ ‘ਤੇ ਜੀ.ਐਸ.ਟੀ. ਦੀ ਦਰ 18 ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਧਾਰਮਿਕ ਸਥਾਨਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚੋਂ ਨਹੀਂ ਕੱਢਿਆ ਗਿਆ। ਸ਼੍ਰੋਮਣੀ ਕਮੇਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਤੋਂ ਲੰਗਰ ‘ਤੇ ਜੀਐਸਟੀ  ਨਾ ਲਾਉਣ ਦੀ ਮੰਗ ਕੀਤੀ ਸੀ ਪਰ ਇਸ ਬਾਰੇ ਕੇਂਦਰ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ। ਚੇਤੇ ਰਹੇ ਕਿ ਇੱਕ ਜੁਲਾਈ ਤੋਂ ਜੀ.ਐਸ.ਟੀ. ਲਾਗੂ ਹੋਣ ਮਗਰੋਂ ਸੂਰਤ ਦੇ ਕੱਪੜਾ ਵਪਾਰੀ ਹੜਤਾਲ ‘ਤੇ ਬੈਠੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੱਪੜੇ ਨਾਲ ਸਬੰਧਤ ਕੰਮਾਂ ‘ਤੇ ਲਾਇਆ 18 ਫੀਸਦੀ ਟੈਕਸ ਬਹੁਤ ਜ਼ਿਆਦਾ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …