ਮਰੀਜ਼ ਦੇ ਪਰਿਵਾਰ ਵਲੋਂ ਕੀਤੀਆਂ ਮਿੰਨਤਾਂ ਨੂੰ ਵੀ ਨਹੀਂ ਮੰਨੇ ਭਾਜਪਾ ਆਗੂ ਨਾਗਪਾਲ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਦੇ ਇਕ ਹੋਰ ਆਗੂ ‘ਤੇ ਹੁਣ ਗੁੰਡਾਗਰਦੀ ਦਾ ਇਲਜ਼ਾਮ ਲੱਗ ਰਿਹਾ ਹੈ। ਹਰਿਆਣਾ ਦੇ ਫਤੇਹਾਬਾਦ ਵਿਚ ਭਾਜਪਾ ਆਗੂ ਅਤੇ ਨਗਰ ਪ੍ਰੀਸ਼ਦ ਪ੍ਰਧਾਨ ਦਰਸ਼ਨ ਨਾਗਪਾਲ ਦੀ ਗੁੰਡਾਗਰਦੀ ਕਰਕੇ ਐਂਬੂਲੈਂਸ ਵਿਚ ਮਰੀਜ਼ ਦੀ ਮੌਤ ਹੋ ਗਈ ਹੈ। ਜਿਸ ਦੀ ਚਾਰੇ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ, ਜਦੋਂ ਐਂਬੂਲੈਂਸ ਮਰੀਜ਼ ਨੂੰ ਲੈ ਕੇ ਲਾਲਬੱਤੀ ਚੌਕ ‘ਤੇ ਪਹੁੰਚੀ ਤਾਂ ਹੋਮਗਾਰਡ ਜਵਾਨ ਵਲੋਂ ਇਸ਼ਾਰਾ ਮਿਲਣ ਤੋਂ ਬਾਅਦ ਐਂਬੂਲੈਂਸ ਦੇ ਡਰਾਈਵਰ ਨੇ ਗੱਡੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਐਂਬੂਲੈਂਸ ਦਰਸ਼ਨ ਨਾਗਪਾਲ ਦੀ ਗੱਡੀ ਨਾਲ ਹਲਕੀ ਜਿਹੀ ਟਕਰਾ ਗਈ। ਐਂਬੂਲੈਂਸ ਵਿਚ ਮਰੀਜ਼ ਬਹੁਤ ਜ਼ਿਆਦਾ ਸੀਰੀਅਸ ਸੀ। ਭਾਜਪਾ ਆਗੂ ਨੇ ਐਂਬੂਲੈਂਸ ਦਾ ਪਿੱਛਾ ਤੇ ਕੁਝ ਦੂਰ ਜਾ ਕੇ ਆਪਣੀ ਗੱਡੀ ਐਂਬੂਲੈਂਸ ਦੇ ਅੱਗੇ ਲਗਾਈ ਅਤੇ ਉਸਦੀ ਚਾਬੀ ਕੱਢ ਲਈ ਅਤੇ ਝਗੜਾ ਸ਼ੁਰੂ ਕਰ ਦਿੱਤਾ। ਮਰੀਜ਼ ਦੇ ਪਰਿਵਾਰ ਵਾਲਿਆਂ ਦੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਭਾਜਪਾ ਆਗੂ ਦਾ ਪਾਰਾ ਹਾਈ ਹੁੰਦਾ ਜਾ ਰਿਹਾ ਸੀ ਤੇ ਮਰੀਜ਼ਾਂ ਦੇ ਸਾਹ ਘਟਦੇ ਜਾ ਰਹੇ ਸਨ। ਤਕਰੀਬਨ 20-25 ਦੀ ਬਹਿਸਬਾਜ਼ੀ ਤੋਂ ਬਾਅਦ ਜਦੋਂ ਮਰੀਜ਼ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਦਾ ਦੋਸ਼ ਭਾਜਪਾ ਆਗੂ ਨਾਗਪਾਲ ‘ਤੇ ਲੱਗ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …