ਖਨੌਰੀ ਬਾਰਡਰ ’ਤੇ ਦੇਸੀ ਗੀਜ਼ਰ ਫਟਣ ਕਾਰਨ ਕਿਸਾਨ ਝੁਲਸਿਆ
ਸ਼ੰਭੂ/ਬਿਊਰੋ ਨਿਊਜ਼ : ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਇਕ ਕਿਸਾਨ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ। ਮਿ੍ਰਤਕ ਕਿਸਾਨ ਦੀ ਪਹਿਚਾਣ ਰੇਸ਼ਮ ਸਿੰਘ ਵਜੋਂ ਹੋਈ ਅਤੇ ਉਹ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਦਾ ਰਹਿਣ ਵਾਲਾ ਸੀ। ਮਿ੍ਰਤਕ ਕਿਸਾਨ ਰੇਸ਼ਮ ਸਿੰਘ ਆਪਣੇ ਪਿੱਛੇ ਪਰਿਵਾਰ ’ਚ ਆਪਣੀ ਮਾਤਾ, ਪਤਨੀ ਦਵਿੰਦਰ ਕੌਰ ਅਤੇ ਬੇਟਾ ਇੰਦਰਜੀਤ ਸਿੰਘ ਨੂੰ ਛੱਡ ਗਿਆ ਹੈ। ਉਥੇ ਹੀ ਕਿਸਾਨ ਆਗੂਆਂ ਨੇ ਰੇਸ਼ਮ ਸਿੰਘ ਦੀ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਧਰ ਖਨੌਰੀ ਬਾਰਡਰ ’ਤੇ ਲੱਕੜਾਂ ਵਾਲਾ ਦੇਸੀ ਗੀਜ਼ਰ ਫਟਣ ਕਾਰਨ ਇਕ ਕਿਸਾਨ ਗੁਰਦਿਆਲ ਸਿੰਘ ਬੁਰੀ ਤਰ੍ਹਾਂ ਝੁਲਸਿਆ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਗੁਰਦਿਆਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਮੋਰਚੇ ’ਤੇ ਡਟਿਆ ਹੋਇਆ ਹੈ। ਅੱਜ ਜਦੋਂ ਉੁਹ ਨਹਾਉਣ ਲਈ ਲੱਕੜਾਂ ਵਾਲੇ ਗੀਜ਼ਰ ਵਿਚ ਪਾਣੀ ਗਰਮ ਕਰ ਰਿਹਾ ਸੀ ਤਾਂ ਅਚਾਨਕ ਗੀਜ਼ਰ ਫਟ ਗਿਆ ਅਤੇ ਗੁਰਦਿਆਲ ਸਿੰਘ ਬੁਰੀ ਤਰ੍ਹਾਂ ਝੁਲਸਿਆ ਗਿਆ। ਉਸ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Check Also
ਮੋਗਾ ’ਚ ਹੋਈ ਕਿਸਾਨਾਂ ਦੀ ਮਹਾਂ ਪੰਚਾਇਤ ’ਚ ਲਿਆ ਗਿਆ ਵੱਡਾ ਫੈਸਲਾ
ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਮਤਾ ਕੀਤਾ ਗਿਆ ਪਾਸ ਮੋਗਾ/ਬਿਊਰੋ ਨਿਊਜ਼ : …