10.6 C
Toronto
Thursday, October 16, 2025
spot_img
Homeਪੰਜਾਬਮੋਗਾ 'ਚ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ

ਮੋਗਾ ‘ਚ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ

ਬਠਿੰਡਾ ‘ਚ 80 ਫੁੱਟ ਉਚੀ ਚਿਮਨੀ ਡਿੱਗੀ, ਚਾਰ ਮਜ਼ਦੂਰ ਜ਼ਖ਼ਮੀ
ਮੋਗਾ/ਬਿਊਰੋ ਨਿਊਜ਼
ਮੋਗਾ ਨੇੜੇ ਅੱਜ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕਾਰ ਅਤੇ ਟਰੱਕ ਵਿਚ ਹੋਈ ਇਸ ਭਿਆਨਕ ਟੱਕਰ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਸੇਖਾ-ਧਰਮਕੋਟ ਰੋਡ ‘ਤੇ ਪਿੰਡ ਨਸੀਰਪੁਰ ਜਾਨੀਆ ਕੋਲ ਵਾਪਰਿਆ।
ਉਧਰ ਦੂਜੇ ਪਾਸੇ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿਚ ਪਲਾਈ ਬਣਾਉਣ ਵਾਲੀ ਫੈਕਟਰੀ ਵਿੱਚ ਵੱਡਾ ਹਾਦਸਾ ਵਾਪਰਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇੱਥੇ ਇਕ ਫੈਕਟਰੀ ਦੀ ਚਿਮਨੀ ਡਿੱਗਣ ਨਾਲ ਚਾਰ ਮਜ਼ਦੂਰ ਜ਼ਖਮੀ ਹੋ ਗਏ। ਹਾਦਸਾ ਉਦੋਂ ਵਾਪਰਿਆ ਜਦੋਂ ਇੱਟਾਂ ਨਾਲ ਤਾਜ਼ਾ ਉਸਾਰੀ 80 ਫੁੱਟ ਚਿਮਨੀ ਨੂੰ ਪਲੱਸਤਰ ਕਰਨ ਲਈ ਉਸ ਦੇ ਚਾਰ ਚੁਫੇਰੇ ਪੈੜ ਬੰਨ੍ਹੀ ਜਾ ਰਹੀ ਸੀ।

RELATED ARTICLES
POPULAR POSTS