ਨਿਊਜ਼ੀਲੈਂਡ ਤੋਂ ਪੜ੍ਹਾਈ ਖਤਮ ਕਰਕੇ ਆਇਆ ਸੀ ਵਾਪਸ
ਗੁਰਦਾਸਪੁਰ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ। ਜਦ ਉਸ ਨੂੰ ਇਸ ਵਾਇਰਸ ਤੋਂ ਪੀੜਤ ਹੋਣ ਦੀ ਭਿਣਕ ਲੱਗੀ ਤਾਂ ਉਹ ਹਸਪਤਾਲ ਵਿਚੋਂ ਭੱਜ ਗਿਆ। ਗੁਰਦਾਸਪੁਰ ਦਾ ਇਹ ਨੌਜਵਾਨ ਇਕ ਮਹੀਨਾ ਪਹਿਲਾਂ ਨਿਊਜ਼ੀਲੈਂਡ ਤੋਂ ਆਪਣੀ ਪੜ੍ਹਾਈ ਖਤਮ ਕਰਕੇ ਵਾਪਸ ਪਰਤਿਆ ਸੀ। ਜਦੋਂ ਇਹ ਨੌਜਵਾਨ ਨਿਊਜ਼ੀਲੈਂਡ ਤੋਂ ਵਾਪਸ ਆਇਆ ਤਾਂ ਉਸਦੀ ਫਲਾਈਟ ਚੀਨ ਦੇ ਬੀਜਿੰਗ ਏਅਰਪੋਰਟ ‘ਤੇ 15 ਘੰਟੇ ਤੱਕ ਰੁਕੀ ਸੀ ਅਤੇ ਉਹ ਚੀਨੀ ਵਿਅਕਤੀਆਂ ਦੇ ਸੰਪਰਕ ਵਿਚ ਵੀ ਰਿਹਾ ਸੀ। ਇਸ ਸਬੰਧੀ ਐਸ.ਐਮ.ਓ. ਨੇ ਕਿਹਾ ਕਿ ਏਅਰਪੋਰਟ ਤੋਂ ਆਈ ਸੂਚੀ ਦੇ ਅਧਾਰ ‘ਤੇ ਹੀ ਮਰੀਜ਼ ਨੂੰ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਬਿਨਾ ਕੁਝ ਦੱਸੇ ਹਸਪਤਾਲ ‘ਚੋਂ ਭੱਜ ਗਿਆ ਅਤੇ ਇਸਦੀ ਸੂਚਨਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ।
Check Also
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ
20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …