12.3 C
Toronto
Saturday, May 30, 2026
spot_img
Homeਪੰਜਾਬਕਾਂਗਰਸ ਨੇ ਰਹਿੰਦੇ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ

ਕਾਂਗਰਸ ਨੇ ਰਹਿੰਦੇ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ

6ਇੰਦਰਬੀਰ ਬੁਲਾਰੀਆ ਨੂੰ ਮਿਲੀ ਅੰਮ੍ਰਿਤਸਰ ਦੱਖਣੀ ਤੋਂ ਟਿਕਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਨੇ ਅੱਜ ਆਪਣੇ ਰਹਿੰਦੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਅੰਮ੍ਰਿਤਸਰ ਦੱਖਣੀ, ਮਾਨਸਾ ਤੇ ਲੁਧਿਆਣਾ ਪੂਰਬੀ ਲਈ ਆਪਣੇ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। ਇੰਦਰਬੀਰ ਸਿੰਘ ਬੁਲਾਰੀਆ ਨੂੰ ਅੰਮ੍ਰਿਤਸਰ ਦੱਖਣੀ ਤੋਂ ਚੋਣ ਲੜਨ ਲਈ ਚੁਣਿਆ ਗਿਆ ਹੈ, ਜਦਕਿ ਮਾਨਸਾ ਤੋਂ ਡਾ. ਮੰਜੂ ਬਾਂਸਲ ਪਾਰਟੀ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਲੁਧਿਆਣਾ ਪੂਰਬੀ ਤੋਂ ਸੰਜੈ ਤਲਵਾੜ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਚਰਚਾ ਸੀ ਮੁਨੀਸ਼ ਤਿਵਾੜੀ ਨੂੰ ਟਿਕਟ ਮਿਲੇਗੀ।
ਬੁਲਾਰੀਆ, ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਲਈ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਸੀ। ਡਾ. ਮੰਜੂ ਬਾਂਸਲ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਹੈ, ਜਦਕਿ ਸੰਜੈ ਤਲਵਾੜ ਲੁਧਿਆਣਾ ਤੋਂ ਮੌਜ਼ੂਦਾ ਕੌਂਸਲਰ ਹਨ।

RELATED ARTICLES
POPULAR POSTS