ਚੋਣ ਮੁਹਿੰਮ ਕੀਤੀ ਸ਼ੁਰੂ, ਰੋਡ ਸ਼ੋਅ ਵੀ ਕੱਢਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਹ ਅੱਜ ਅੰਮ੍ਰਿਤਸਰ ਪਹੁੰਚ ਗਏ ਅਤੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਿੱਧੂ ਨੇ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਵੀ ਟੇਕਿਆ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸਿੱਧੂ ਨੇ ਕਿਹਾ ਕਿ ਉਹ ਜਿੱਥੇ ਮਰਜ਼ੀ ਰਹਿਣ ਪਰ ਉਨ੍ਹਾਂ ਦੀ ਰੂਹ ਇੱਥੇ ਹੀ ਵੱਸਦੀ ਹੈ ਤੇ ਉਹ ਗੁਰੂ ਘਰ ਨੂੰ ਕਦੇ ਵੀ ਨਹੀਂ ਛੱਡ ਸਕਦੇ।
ਅੰਮ੍ਰਿਤਸਰ ਪਹੁੰਚੇ ਸਿੱਧੂ ਕਾਫੀ ਜੋਸ਼ ਵਿਚ ਨਜ਼ਰ ਆਏ। ਇੱਥੇ ਉਨ੍ਹਾਂ ਸੱਤਾਧਿਰ ‘ਤੇ ਕਈ ਹਮਲੇ ਬੋਲੇ। ਸਿੱਧੂ ਨੇ ਕਿਹਾ ਕਿ, “ਸਮਾਂ ਆ ਗਿਆ ਹੈ, ਜਦ ਦੁਸ਼ਟਾਂ ਦਾ ਨਾਸ਼ ਹੋਵੇਗਾ ਤੇ ਧਰਮ ਦੀ ਸਥਾਪਨਾ ਹੋਵੇਗੀ। ਆਪਣੇ ਸਮਰਥਕਾਂ ਨੂੰ ਉਤਸ਼ਾਹਿਤ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਪੰਜਾਬ ਦੀ ਲੜਾਈ ਹੈ। ਆਪਣੇ ਸਵਾਰਥ ਨੂੰ ਛੱਡ ਕੇ ਪੰਜਾਬ ਨੂੰ ਜਿਤਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਵਜੋਤ ਸਿੱਧੂ ਗੁਰੂ ਨਗਰੀ ਨੂੰ ਨਹੀਂ ਛੱਡ ਸਕਦਾ। ਸਿੱਧੂ ਨੇ ਅੱਜ ਵੱਡੀ ਗਿਣਤੀ ਸਮਰਥਕਾਂ ਨਾਲ ਰੋਡ ਸ਼ੋਅ ਵੀ ਕੱਢਿਆ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …