14.4 C
Toronto
Sunday, September 14, 2025
spot_img
Homeਪੰਜਾਬਮਜੀਠੀਆ ਨੇ ਵੀ ਬਜਟ ਨੂੰ ਦੱਸਿਆ ਲੋਕਾਂ ਨਾਲ ਧੋਖਾ

ਮਜੀਠੀਆ ਨੇ ਵੀ ਬਜਟ ਨੂੰ ਦੱਸਿਆ ਲੋਕਾਂ ਨਾਲ ਧੋਖਾ

ਵਿਧਾਨ ਸਭਾ ਦੇ ਬਾਹਰ ਬਜਟ ਦੇ ਨਾਮ ‘ਤੇ ਵੰਡੀਆਂ ਟੌਫੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ਵਿਚ ਸੂਬੇ ਦੇ ਲੋਕਾਂ ਨੂੰ ਧੋਖਾ ਦੇਣ ਦੇ ਪੈਂਤੜੇ ਅਜਮਾਏ ਗਏ ਹਨ। ਉਨ੍ਹਾਂ ਕਿਹਾ ਕਿ ਬਜਟ ਦੌਰਾਨ ਮਿੱਠੀਆਂ ਗੋਲੀਆਂ ਦੇ ਕੇ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਦੇ ਬਜਟ ਨੂੰ ਹਰ ਵਰਗ ਨੇ ਨਕਾਰਿਆ ਹੈ। ਇਸ ਤੋਂ ਪਹਿਲਾਂ ਮਜੀਠੀਆ ਨੇ ਬਜਟ ‘ਤੇ ਸੰਕੇਤਕ ਰੂਪ ਨਾਲ ਸਿਆਸੀ ਵਾਰ ਕਰਦੇ ਹੋਏ ਵਿਧਾਨ ਸਭਾ ਦੇ ਬਾਹਰ ਬਜਟ ਦੇ ਨਾਮ ‘ਤੇ ਟੌਫੀਆਂ ਵੀ ਵੰਡੀਆਂ।

RELATED ARTICLES
POPULAR POSTS