20.7 C
Toronto
Tuesday, July 21, 2026
spot_img
Homeਪੰਜਾਬਡਾ. ਧਰਮਵੀਰ ਗਾਂਧੀ 'ਪੰਜਾਬੀ ਏਕਤਾ ਪਾਰਟੀ' ਦੇ ਪਟਿਆਲਾ ਤੋਂ ਹੋਣਗੇ ਉਮੀਦਵਾਰ

ਡਾ. ਧਰਮਵੀਰ ਗਾਂਧੀ ‘ਪੰਜਾਬੀ ਏਕਤਾ ਪਾਰਟੀ’ ਦੇ ਪਟਿਆਲਾ ਤੋਂ ਹੋਣਗੇ ਉਮੀਦਵਾਰ

ਸੁਖਪਾਲ ਖਹਿਰਾ ਨੇ ਸਮਾਣਾ ‘ਚ ਰੈਲੀ ਦੌਰਾਨ ਕੀਤਾ ਐਲਾਨ
ਸਮਾਣਾ/ਬਿਊਰੋ ਨਿਊਜ਼
2ਲੋਕ ਸਭਾ ਚੋਣਾਂ ਲਈ ਭਾਵੇਂ ਤਰੀਕਾਂ ਦਾ ਅਜੇ ਐਲਾਨ ਨਹੀਂ ਹੋਇਆ, ਪਰ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਅੱਜ ਸੁਖਪਾਲ ਸਿੰਘ ਖਹਿਰਾ ਦੀ ‘ਪੰਜਾਬੀ ਏਕਤਾ ਪਾਰਟੀ’ ਦੀ ਸਮਾਣਾ ਵਿਚ ਰੈਲੀ ਸੀ, ਇਸ ਮੌਕੇ ਖਹਿਰਾ ਨੇ ਐਲਾਨ ਕੀਤਾ ਕਿ ਡਾ. ਧਰਮਵੀਰ ਗਾਂਧੀ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੌੜਾਮਾਜਰਾ ਵੀ ਸਾਥੀਆਂ ਸਮੇਤ ਖਹਿਰਾ ਦੀ ਪਾਰਟੀ ਵਿਚ ਸ਼ਾਮਲ ਹੋ ਗਏ। ਨਾਲ ਹੀ ਖਹਿਰਾ ਨੇ ਰਛਪਾਲ ਸਿੰਘ ਜੌੜਾਮਾਜਰਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਕੋਲੋਂ ਤੰਗ ਆ ਚੁੱਕੇ ਹਨ ਅਤੇ ਉਹ ਹੁਣ ਤੀਜਾ ਬਦਲ ਚਾਹੁੰਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਖੁਦ ਬਠਿੰਡਾ ਲੋਕ ਹਲਕੇ ਤੋਂ ਚੋਣ ਲੜ ਸਕਦੇ ਹਨ।

RELATED ARTICLES
POPULAR POSTS