8.6 C
Toronto
Thursday, April 30, 2026
spot_img
HomeਕੈਨੇਡਾFrontਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਵਧਣਗੀਆਂ ਮੁਸ਼ਕਲਾਂ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਵਧਣਗੀਆਂ ਮੁਸ਼ਕਲਾਂ


ਐਸ.ਸੀ. ਕਮਿਸ਼ਨ ਨੇ ਵੜਿੰਗ ਦੀ ਗਿ੍ਰਫਤਾਰੀ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮਰਹੂਮ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਖਿਲਾਫ ਦਿੱਤੇ ਜਾਤੀਵਾਦੀ ਬਿਆਨ ਨੂੰ ਲੈ ਕੇ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਵੜਿੰਗ ਦੀ ਗਿ੍ਰਫਤਾਰੀ ਦੇ ਨਿਰਦੇਸ਼ ਦਿੱਤੇ ਹਨ। ਚੇਅਰਮੈਨ ਨੇ ਕਪੂਰਥਲਾ ਦੇ ਡੀਐਸਪੀ ਨੂੰ ਚੰਡੀਗੜ੍ਹ ਤਲਬ ਕਰਕੇ ਪੁੱਛਿਆ ਕਿ ਹੁਣ ਤੱਕ ਰਾਜਾ ਵੜਿੰਗ ਦੀ ਗਿ੍ਰਫਤਾਰੀ ਕਿਉਂ ਨਹੀਂ ਹੋਈ। ਗੜੀ ਨੇ ਡੀਐਸਪੀ ਨੂੰ ਪੁੱਛਿਆ ਕਿ ਰਾਜਾ ਵੜਿੰਗ ਤਰਨਤਾਰਨ ਅਤੇ ਨਵਾਂਸ਼ਹਿਰ ਵਿਚ ਹੀ ਘੁੰਮ ਰਿਹਾ ਹੈ, ਪਰ ਤੁਹਾਨੂੰ ਕਿਉਂ ਨਹੀਂ ਮਿਲ ਰਿਹਾ।  ਇਸਦੇ ਚੱਲਦਿਆਂ ਡੀਐਸਪੀ ਨੇ ਕਿਹਾ ਕਿ ਵੜਿੰਗ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਹੋਵੇਗੀ, ਇਸ ਨੂੰ ਇਕ ਹਫਤੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਚੇਅਰਮੈਨ ਗੜੀ ਨੇ 8 ਦਿਨਾਂ ਦੇ ਅੰਦਰ-ਅੰਦਰ ਰਾਜਾ ਵੜਿੰਗ ਦੀ ਗਿ੍ਰਫਤਾਰੀ ਦੇ ਨਿਰਦੇਸ਼ ਦਿੱਤੇ ਹਨ।

RELATED ARTICLES
POPULAR POSTS