Breaking News
Home / ਪੰਜਾਬ / ਕੈਨੇਡਾ ਦੇ ਪਹਿਲੇ ਸਿੱਖ ਕ੍ਰਾਂਤੀਕਾਰੀ ਸੇਵਾ ਸਿੰਘ ਦਾ 104 ਸਾਲ ਬਾਅਦ ਸਨਮਾਨ, ਵੈਨਕੂਵਰ ‘ਚ ਲੱਗੀ ਤਸਵੀਰ

ਕੈਨੇਡਾ ਦੇ ਪਹਿਲੇ ਸਿੱਖ ਕ੍ਰਾਂਤੀਕਾਰੀ ਸੇਵਾ ਸਿੰਘ ਦਾ 104 ਸਾਲ ਬਾਅਦ ਸਨਮਾਨ, ਵੈਨਕੂਵਰ ‘ਚ ਲੱਗੀ ਤਸਵੀਰ

ਕਾਮਾਗਾਟਾਮਾਰੂ ਘਟਨਾ ‘ਚ ਮਾਰੇ ਗਏ 20 ਸਿੱਖਾਂ ਦੀ ਮੌਤ ਦੀ ਬਦਲਾ ਲੈਣ ਬਦਲੇ ਸੇਵਾ ਸਿੰਘ ਨੇ ਜਹਾਜ਼ ਨੂੰ ਸਮੁੰਦਰ ‘ਚ ਰੋਕਣ ਵਾਲੇ ਅਫਸਰ ਦਾ ਕੀਤਾ ਸੀ ਕਤਲ
ਚੰਡੀਗੜ੍ਹ : ਕਾਮਾਗਾਟਾਮਾਰੂ ਜਹਾਜ਼ ਵਿਚ 376 ਭਾਰਤੀ, ਜਿਨ੍ਹਾਂ ਵਿਚ 351 ਸਿੱਖ ਅਤੇ ਬਾਕੀ ਹਿੰਦੂ ਅਤੇ ਮੁਸਲਿਮ ਸਨ, 1914 ਵਿਚ ਕੈਨੇਡਾ ਪਹੁੰਚੇ। ਪਰ ਅੰਗਰੇਜ਼ਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਉਥੇ ਉਤਰਨ ਨਹੀਂ ਦਿੱਤਾ। ਸਮੁੰਦਰ ‘ਚੋਂ ਹੀ ਵਾਪਸ ਭਾਰਤ ਭੇਜ ਦਿੱਤਾ। ਜਦੋਂ ਇਹ ਜਹਾਜ਼ ਕਲਕੱਤਾ ਪਹੁੰਚਿਆ ਤਾਂ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਕ੍ਰਾਂਤੀਕਾਰੀ ਦੱਸ ਕੇ ਗੋਲੀਆਂ ਚਲਾ ਦਿੱਤੀਆਂ ਸਨ। ਘਟਨਾ ਵਿਚ 20 ਸਿੱਖਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਕੈਨੇਡਾ ਦੇ ਪਹਿਲੇ ਸਿੱਖ ਕ੍ਰਾਂਤੀਕਾਰੀ ਮੇਵਾ ਸਿੰਘ ਨੂੰ ਪ੍ਰੇਸ਼ਾਨ ਕਰ ਦਿੱਤਾ। ਉਨ੍ਹਾਂ ਇਸ ਦਾ ਬਦਲਾ ਲੈਣ ਦੀ ਸੋਚ ਲਈ। ਮੌਕੇ ਮਿਲਦੇ ਹੀ ਜਹਾਜ਼ ਨੂੰ ਸਮੁੰਦਰ ‘ਚ ਰੋਕ ਕੇ ਰੱਖਣ ਵਾਲੇ ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਚਾਰਲਸ ਹਾਪਕਿਨਸ ਨੂੰ ਕਤਲ ਕਰ ਦਿੱਤਾ ਸੀ। ਇਸ ਬਦਲੇ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਹ ਰਾਜਨੀਤਕ ਹੱਤਿਆ ਲਈ ਫਾਂਸੀ ਦੀ ਸਜ਼ਾ ਪਾਉਣ ਵਾਲੇ ਪਹਿਲੇ ਸਿੱਖ ਸਨ। ਹੁਣ ਕਰੀਬ 104 ਸਾਲ ਬਾਅਦ ਉਨ੍ਹਾਂ ਨੂੰ ਕੈਨੇਡਾ ਵਿਚ ਸਨਮਾਨ ਦਿੱਤਾ ਗਿਆ ਹੈ। ਐਨਡੀਪੀ ਐਮ.ਐਲ.ਏ. ਰਚਨਾ ਸਿੰਘ ਨੇ ਮੇਵਾ ਸਿੰਘ ਦੀ ਤਸਵੀਰ ਰਿਲੀਜ਼ ਕੀਤੀ ਅਤੇ ਆਪਣੇ ਉਸ ਨੂੰ ਆਪਣੇ ਦਫਤਰ ਵਿਚ ਲਗਵਾਇਆ। ਸਥਾਨਕ ਗੁਰਦੁਆਰਿਆਂ ਵਿਚ ਵੀ ਮੇਵਾ ਸਿੰਘ ਦੀ ਤਸਵੀਰ ਲਗਾਈ ਜਾ ਰਹੀ ਹੈ। ਮੇਵਾ ਸਿੰਘ ਦੇ ਬਾਰੇ ਵਿਚ ਬਹੁਤ ਘੱਟ ਇੰਡੋ-ਕੈਨੇਡੀਅਨਾਂ ਨੂੰ ਪਤਾ ਸੀ ਅਤੇ ਭਾਰਤ ਸਰਕਾਰ ਨੇ ਵੀ ਕਦੀ ਉਨ੍ਹਾਂ ਦਾ ਜ਼ਿਕਰ ਹੀ ਨਹੀਂ ਕੀਤਾ। ਰਚਨਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਮੇਵਾ ਸਿੰਘ ‘ਤੇ ਇੱਥੇ ਕੀਤੀ ਗਈ ਖੋਜ ਅਤੇ ਸਥਾਨਕ ਅਦਾਲਤੀ ਰਿਕਾਰਡ ਵਿਚ ਉਨ੍ਹਾਂ ਦੇ ਬਾਰੇ ਕਾਫੀ ਜਾਣਕਾਰੀ ਹਾਸਲ ਕੀਤੀ ਸੀ। ਕੈਨੇਡਾ ਸਰਕਾਰ ਕਾਮਾਗਾਟਾਮਾਰੂ ਦੀ ਘਟਨਾ ‘ਤੇ ਸਰਵਜਨਕ ਰੂਪ ਵਿਚ ਮੁਆਫੀ ਵੀ ਮੰਗ ਚੁੱਕੀ ਹੈ।
1915 ਵਿਚ ਮੇਵਾ ਸਿੰਘ ਨੂੰ ਦਿੱਤੀ ਗਈ ਸੀ ਫਾਂਸੀ
ਕੈਨੇਡਾ ਵਿਚ ਭਾਰਤ ਦੇ ਸਿੱਖ 1880 ਵਿਚ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ। 1900 ਵਿਚ ਅੰਗਰੇਜ਼ਾਂ ਦੇ ਇਸ਼ਾਰਿਆਂ ‘ਤੇ ਕੈਨੇਡਾ ਸਰਕਾਰ ਦੇ ਅੰਗਰੇਜ਼ ਅਧਿਕਾਰੀ ਲਗਾਤਾਰ ਸਿੱਖਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਬ੍ਰਿਟਿਸ਼ ਸਰਕਾਰ ਨੇ ਹੁਕਮਾਂ ‘ਤੇ ਹੀ ਕੈਨੇਡਾ ਨੇ ਕਾਮਾਗਾਟਾਮਾਰੂ ਤੋਂ ਯਾਤਰੀਆਂ ਨੂੰ ਉਤਰਨ ਨਹੀਂ ਦਿੱਤਾ ਸੀ। ਕੈਨੇਡਾ ਸਰਕਾਰ ਨੂੰ ਸ਼ੱਕ ਸੀ ਕਿ ਭਾਰਤ ਤੋਂ ਆਉਣ ਵਾਲੇ ਸਿੱਖ ਅੰਗਰੇਜ਼ਾਂ ਦੇ ਖਿਲਾਫ ਚੱਲ ਰਹੇ ਆਜ਼ਾਦੀ ਦੇ ਅੰਦੋਲਨ ਵਿਚ ਸ਼ਾਮਲ ਹਨ। ਮੇਵਾ ਸਿੰਘ, ਸਥਾਨਕ ਸਿੱਖ ਭਾਈਚਾਰੇ ਦੇ ਜਾਣੇ ਪਛਾਣੇ ਚਿਹਰੇ ਸਨ। ਸਤੰਬਰ 1914 ਵਿਚ ਮੇਵਾ ਸਿੰਘ ਦੇ ਸਾਥੀਆਂ ਭਾਗ ਸਿੰਘ ਅਤੇ ਬਾਦਾਨ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੇ ਕਤਲ ਵਿਚ ਵੀ ਹਾਪਕਿਨਸ ਦਾ ਹੱਥ ਸੀ। ਉਸ ਨੇ ਆਪਣੇ ਇਕ ਜਾਸੂਸ ਬੇਲਾ ਸਿੰਘ ਦੇ ਹੱਥੋਂ ਇਹ ਕਤਲ ਕਰਵਾਏ ਸਨ। 1915 ਵਿਚ ਮੇਵਾ ਸਿੰਘ ਦੀ ਫਾਂਸੀ ਦੇ ਬਾਅਦ 400 ਸਿੱਖਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਲੈ ਕੇ ਰੈਲੀ ਵੀ ਕੱਢੀ ਸੀ।
ਕਿੱਥੇ ਗਈ ਚੂਨੇ ਦੀ ਇੱਟ
ਆਮ ਆਦਮੀ ਪਾਰਟੀ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਤੋਂ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਆਪਣੀ ਅਲੱਗ ਪਾਰਟੀ ਬਣਾਈ ਹੈ ਉਦੋਂ ਤੋਂ ਉਨ੍ਹਾਂ ਦੇ ਖਿਲਾਫ਼ ਚੁੱਪ ਰਹਿਣ ਵਾਲੇ ‘ਆਪ’ ਆਗੂਆਂ ਨੇ ਹੁਣ ਉਨ੍ਹਾਂ ਦੇ ਖਿਲਾਫ਼ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਖਹਿਰਾ ਦੇ ਖਿਲਾਫ਼ ਸਭ ਤੋਂ ਪਹਿਲਾਂ ਮੋਰਚਾ ਉਨ੍ਹਾਂ ਦੇ ਹੀ ਸਮਰਥਕ ਮੰਨੇ ਜਾਂਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਖੋਲ੍ਹਿਆ ਅਤੇ ਖਹਿਰਾ ‘ਤੇ ਬਾਦਲ ਨਾਲ ਮਿਲੇ ਹੋਣ ਦਾ ਆਰੋਪ ਲਗਾ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਖਹਿਰਾ ਦਾਅਵਾ ਕਰਦੇ ਰਹੇ ਕਿ ਰੋੜੀ ਉਨ੍ਹਾਂ ਦੇ ਨਾਲ ਚੂਨੇ ਦੀ ਇੱਟ ਦੀ ਤਰ੍ਹਾਂ ਜੁੜੇ ਹੋਏ ਹਨ ਅਤੇ ਇਹ ਕਦੇ ਵੀ ਉਨ੍ਹਾਂ ਨਾਲੋਂ ਅਲੱਗ ਨਹੀਂ ਹੋਣਗੇ। ਹਾਲਾਂਕਿ ਉਹੀ ਰੋੜੀ ਸਭ ਤੋਂ ਪਹਿਲਾਂ ਖਹਿਰਾ ਦਾ ਸਾਥ ਛੱਡ ਗਏ।
ਫੂਲਕਾ ‘ਤੇ ਭਾਜਪਾ ਦੇ ਡੋਰੇ
ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਦਾਖਾ ਤੋਂ ਵਿਧਾਇਕ ਐਚ ਐਸ ਫੂਲਕਾ ‘ਤੇ ਭਾਜਪਾ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਸਿੱਖ ਕਤਲੇਆਮ ਦੇ ਮਾਮਲਿਆਂ ‘ਚ ਕੋਰਟ ‘ਚ ਸਿੱਖਾਂ ਦਾ ਮਜ਼ਬੂਤੀ ਨਾਲ ਸਾਥ ਦੇਣ ਬਦਲੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਰਾਜਨੀਤਿਕ ਹਲਕਿਆਂ ‘ਚ ਚਰਚਾ ਹੈ ਕਿ ਅਜਿਹਾ ਕਰਕੇ ਇਕ ਤਰ੍ਹਾਂ ਨਾਲ ਉਹ ਫੂਲਕਾ ਨੂੰ ਆਪਣੇ ਪੱਖੀ ‘ਚ ਲਿਆਉਣ ਦੇ ਯਤਨ ‘ਚ ਹਨ। ਹਾਲਾਂਕਿ ਫੂਲਕਾ ਐਲਾਨ ਕਰ ਚੁੱਕੇ ਹਨ ਕਿ ਉਹ ਕੋਈ ਵੀ ਰਾਜਨੀਤਿਕ ਪਾਰਟੀ ਜੁਆਇਨ ਨਹੀਂ ਕਰਨਗੇ ਅਤੇ ਹੁਣ ਉਹ ਐਸਜੀਪੀਸੀ ਨੂੰ ਰਾਜਨੀਤਿਕ ਦਲਾਂ ਤੋਂ ਮੁਕਤ ਕਰਵਾਉਣ ਦੇ ਲਈ ਕੰਮ ਕਰਨਗੇ। ਉਹ ਭਾਜਪਾ ‘ਚ ਜਾਣ ਦੀ ਗੱਲ ਵੀ ਕਈ ਨਕਾਰ ਚੁੱਕੇ ਹਨ ਪ੍ਰੰਤੂ ਭਾਜਪਾ ਨੇ ਅਲੱਗ-ਅਲੱਗ ਤਰੀਕਿਆਂ ਨਾਲ ਫੂਲਕਾ ਨੂੰ ਮਨਾਉਣ ਦੇ ਲਈ ਆਪਣੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪ ਰੱਖੀ ਹੈ।
ਹੁਣ ਚੇਅਰਮੈਨੀਆਂ ਦਿਓ ਜਨਾਬ
ਲੁਧਿਆਣਾ, ਖੰਨਾ ਅਤੇ ਜਗਰਾਓਂ ‘ਚ ਇਨ੍ਹੀਂ ਦਿਨੀਂ ਉਨ੍ਹਾਂ ਕਾਂਗਰਸੀਆਂ ‘ਚ ਬੇਚੈਨੀ ਵਧ ਗਈ ਹੈ ਜਿਨ੍ਹਾਂ ਨੂੰ ਪਹਿਲਾਂ ਵਿਧਾਨ ਸਭਾ ਚੋਣਾਂ ‘ਚ ਟਿਕਟ ਨਾ ਮਿਲੀ ਅਤੇ ਹੁਣ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਨਣ ਦੇ ਸੁਪਨੇ ਵੀ ਟੁੱਟ ਗਏ। ਅਜਿਹੇ ਕਈ ਆਗੂ ਇਨ੍ਹੀਂ ਦਿਨੀਂ ਆਪਣੇ ਸਿਆਸੀ ਆਗੂਆਂ ਨੂੰ ਇਹ ਬੇਨਤੀ ਕਰ ਰਹੇ ਹਨ ਕਿ ਪ੍ਰਧਾਨਗੀ ਤਾਂ ਮਿਲੀ ਨਹੀਂ, ਹੁਣ ਸਾਨੂੰ ਕਿਸੇ ਸਰਕਾਰੀ ਬੋਰਡ ਜਾਂ ਨਿਗਮ ਦੀ ਚੇਅਰਮੈਨੀ ਹੀ ਦਿਵਾ ਦਿਓ। ਨਹੀਂ ਤਾਂ ਫਿਰ ਲੋਕ ਸਭਾ ਚੋਣਾਂ ਦੌਰਾਨ ਵੀ ਅੜਿੱਕਾ ਖੜ੍ਹਾ ਹੋ ਜਾਵੇਗਾ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …