Breaking News
Home / ਪੰਜਾਬ / ਮਾਣ : ਲਿਮਕਾ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋਇਆ ਨਾਂ, ਸੱਤ ਸਾਲਾਂ ‘ਚ 97 ਲੱਖ ਤੋਂ ਜ਼ਿਆਦਾ ਟੂਰਿਸਟ ਪਹੁੰਚੇ

ਮਾਣ : ਲਿਮਕਾ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋਇਆ ਨਾਂ, ਸੱਤ ਸਾਲਾਂ ‘ਚ 97 ਲੱਖ ਤੋਂ ਜ਼ਿਆਦਾ ਟੂਰਿਸਟ ਪਹੁੰਚੇ

ਦੇਸ਼ ‘ਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ
ਹੈ ਵਿਰਾਸਤ-ਏ-ਖਾਲਸਾ
ਸ੍ਰੀ ਆਨੰਦਪੁਰ ਸਾਹਿਬ : ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ‘ਚ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਦੇਸ਼ ‘ਚ ਸਭ ਤੋਂ ਜ਼ਿਆਦਾ ਦੇਖਿਆ ਜਾਣਾ ਵਾਲਾ ਸਮੂਹ ਬਣ ਗਿਆ ਹੈ। ਇਸ ਦਾ ਨਾਮ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ‘ਚ ਦਰਜ ਕੀਤਾ ਗਿਆ ਹੈ। ਟੂਰਿਸਟ ਅਤੇ ਸੰਸਕ੍ਰਿਤਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਪੰਜਾਬੀਅਤ ਨੂੰ ਸੰਭਾਲਣ ਦਾ ਹਰ ਸੰਭਵ ਯਤਨ ਕਰ ਰਹੀ ਹੈ।
ਇਹੀ ਕਾਰਨ ਹੈ ਕਿ ਅੱਜ ਪੰਜਾਬ ਦੁਨੀਆ ਭਰ ‘ਚ ਟੂਰਿਸਟ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਸੰਸਾਰ ਭਰ ‘ਚ ਵਿਲੱਖਣ ਪਹਿਚਾਣ ਬਣਾ ਚੁੱਕਿਆ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਹੁਣ ਦੇਸ਼ ‘ਚ ਪਹਿਲੇ ਨੰਬਰ ‘ਤੇ ਆਗਿਆ ਹੈ। ਸੱਤ ਸਾਲਾਂ ‘ਚ ਇਥੇ ਆਉਣ ਵਾਲੇ ਟੂਰਿਸਟਾਂ ਦੀ ਗਿਣਤੀ 97 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਲਿਮਕਾ ਬੁੱਕ ਆਫ਼ ਰਿਕਾਰਡਜ਼ ਫਰਤੀ’ਚਆਉਣ ਵਾਲੇ ਪ੍ਰਕਾਸ਼ਨ ‘ਚ ਇਸ ਦੀ ਜਾਣਕਾਰੀ ਵੀ ਛਾਪੇਗਾ। ਜ਼ਿਕਰਯੋਗ ਹੈ ਕਿ 1998 ‘ਚ 22 ਨਵੰਬਰ ਨੂੰ ਪੰਜ ਪਿਆਰਿਆਂ ਦੇ ਹੱਥਾਂ ਨਾਲ ਵਿਰਾਸਤ-ਏ-ਖਾਲਸਾ ਦੀ ਨੀਂਹ ਰੱਖੀ ਗਈ ਸੀ।
2011 ‘ਚ ਉਦਘਾਟਨ
ਸਾਲ 1998 ‘ਚ 22 ਨਵੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਰਾਸਤ-ਏ-ਖਾਲਸਾ ਦਾ ਨੀਂਹ ਪੱਥਰ ਰੱਖਿਆਗਿਆ। 14 ਅਪ੍ਰੈਲ 2006 ਨੂੰ ਵਿਸਾਖੀ ਵਾਲੇ ਦਿਨ ਇਸ ਦੀ ਇਮਾਰਤ ਦਾ ਉਦਘਾਟਨ ਹੋਇਆ। 25 ਨਵੰਬਰ 2011 ਨੂੰ ਪਹਿਲੇ ਫੇਜ਼ ਅਤੇ ਇਸ ਦੀ ਗੈਲਰੀਆਂ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ।
ਕਈ ਹਸਤੀਆਂ ਕਰ ਚੁੱਕੀਆਂ ਹਨ ਦੌਰਾ
ਸਭ ਤੋਂ ਪਹਿਲਾਂ ਕੈਪਟਨ ਪੰਜਾਬ ਦੌਰੇ ‘ਤੇ ਆਏ ਪ੍ਰਿੰਸ ਚਾਰਲਸ ਅਤੇ ਕੈਮਿਲਾ ਪਾਰਕਰ ਨੂੰ ਵਿਰਾਸਤ-ਏ-ਖਾਲਸਾ ਲੈ ਕੇ ਆਏ ਸਨ। ਉਦੋਂ ਦੁਨੀਆ ਨੂੰ ਇਸ ਦੇ ਬਾਰੇ ‘ਚ ਪਤਾ ਚਲਿਆ ਸੀ। ਉਸ ਤੋਂ ਬਾਅਦ 2014 ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਮਾਰੀਸ਼ਸ਼ ਦੇ ਰਾਸ਼ਟਰਪਤੀ ਵੀ ਇਥੇ ਆਏ।
ਕੈਪਟਨ ਨੇ ਪੰਜ ਬੈਂਕਾਂ ਨੂੰ ਬਣਾਇਆ ਸੀ ਕਸਟੋਡੀਅਨ
ਵਿਰਾਸਤ-ਏ-ਖਾਲਸਾ ਦਾ ਕਨਸੈਪਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੀ ਪ੍ਰੰਤੂ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁਕੰਮਲ ਕਰਵਾਇਆ। ਸਾਲ 2002 ‘ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਉਦੋਂ ਉਨ੍ਹਾਂ ਨੇ ਵਿਰਾਸਤ-ਏ-ਖਾਲਸਾ ਦੇ ਨਿਰਮਾਣ ‘ਚ ਆ ਰਹੀ ਫੰਡਾਂ ਦੀ ਘਾਟ ਦਾ ਹੱਲ ਕੀਤਾ ਸੀ। ਕੈਪਟਨ ਨੇ ਪੰਜ ਬੈਂਕਾਂ ਯੂਨੀਅਨ ਬੈਂਕ, ਸੈਂਟਰਲ ਬੈਂਕ, ਕੇਨਰਾ ਬੈਂਕ, ਓਰੀਐਂਟਲ ਬੈਂਕ ਅਤੇ ਪੀਐਨਬੀ ਨੂੰ ਕਸਟੋਡੀਅਨ ਬਣਾ ਕੇ 100 ਕਰੋੜ ਰੁਪਏ ਲੋਨ ਦਿਵਾਉਣ ਦਾ ਪ੍ਰਬੰਧ ਕੀਤਾ ਸੀ। ਉਸ ਸਮੇਂ ਇਸ ਦਾ ਨਿਰਮਾਣ ਬੰਦ ਹੋ ਗਿਆ ਸੀ।
ਪਿਛਲੇ ਸਾਲ 10 ਲੱਖ 75 ਹਜ਼ਾਰ ਟੂਰਿਸਟ ਪਹੁੰਚੇ
ਸੰਸਕ੍ਰਿਤੀ ਅਤੇ ਟੂਰਿਸਟ ਵਿਭਾਗ ਨੇ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਸਾਲ 2011 ਤੋਂ ਲੈ ਕੇ ਹੁਣ ਤੱਕ 97,03,510 ਟੂਰਿਸਟ ਵਿਰਾਸਤ-ਏ-ਖਾਲਸਾ ਦੇਖ ਚੁੱਕੇ ਹਨ। ਸਾਲ 2018 ‘ਚ 10 ਲੱਖ 75 ਹਜ਼ਾਰ ਟੂਰਿਸਟਾਂ ਨੇ ਇਸ ਦਾ ਦੀਦਾਰ ਕੀਤਾ। ਇਹ ਅੰਕੜਾ ਪਿਛਲੇ ਪੰਜ ਸਾਲਾਂ ‘ਚ ਸਭ ਤੋਂ ਜ਼ਿਆਦਾ। ਇਹ ਵਿਰਾਸਤ ਟੂਰਿਸਟਾਂ ਦੇ ਲਈ ਸਵੇਰੇ 10 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਮੁੱਖ ਕਾਰਜਕਾਰੀ ਅਫ਼ਸਰ ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਇਥੇ ਰੋਜ਼ਾਨਾ 5262 ਟੂਰਿਸਟ ਆਉਂਦੇ ਹਨ।
ਖਾਸੀਅਤ : 550 ਸਾਲਾਂ ਦੀ ਵਿਰਾਸਤ
ੲ ਵਿਰਾਸਤ-ਏ-ਖਾਲਸਾ ‘ਚ 27 ਗੈਲਰੀਆਂ ਹਨ। ਇਨ੍ਹਾਂ ‘ਚ ਪੰਜਾਬ ਦੇ ਗੌਰਵਮਈ 550 ਸਲਾਂ ਦੀ ਵਿਰਾਸਤ ਨੂੰ ਪੇਸ਼ ਕੀਤਾ ਗਿਆ ਹੈ।
ੲ ਇਨ੍ਹਾਂ ‘ਚ ਹਸਤਕਲਾ, ਆਧੁਨਿਕ ਪ੍ਰਯੋਗਿਕ ਦੇ ਨਾਲ 3ਡੀ ਤਕਨੀਕ ਸਮੇਤ ਵੀਡੀਓ ਕੰਟੈਂਟ ਨਾਲ ਗੌਰਵਸ਼ਾਲੀ ਇਤਿਹਾਸ ਬਣਾਇਆ ਗਿਆ ਹੈ।
ੲ ਪੰਜਾਬ ਦੇ ਰਹਿਣ-ਸਹਿਣ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਪੰਥਕ ਇਤਿਹਾਸ ਦੇ ਬਾਰੇ ‘ਚ ਲੋਕਾਂ ਨੂੰ ਜਾਣਕਾਰੀ।
ੲ ਪਹਿਲੇ ਅਤੇ ਦੂਜੇ ਹਿੱਸੇ ‘ਚ ਪੰਜਾਬ ਦੀ ਵਿਰਾਸਤ, ਗੁਰੂ ਸਾਹਿਬਾਨ ਦਾ ਜੀਵਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ, ਬੰਦਾ ਸਿੰਘ ਬਹਾਦਰ, ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਕਾਲ, ਐਂਗਲੋ-ਸਿੱਖ ਯੁੱਧ, ਧਰਮ ਯੁੱਧ ਮੋਰਚਾ, ਪੰਜਾਬ ਅਤੇ ਦੇਸ਼ ਦੀ ਅਜ਼ਾਦੀ ਦਾ ਸੰਘਰਸ਼, ਭਾਰਤ-ਪਾਕਿ ਬਟਵਾਰਾ ਅਤੇ ਬਟਵਾਰੇ ਤੋਂ ਬਾਅਦ ਦੇ ਸੁਨਹਿਰੀ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …