Breaking News
Home / ਪੰਜਾਬ / ਪੰਜਾਬੀ ਨਾਵਲਕਾਰ ਰਾਜ ਕੁਮਾਰ ਗਰਗ ਦਾ ਸੰਗਰੂਰ ‘ਚ ਦੇਹਾਂਤ

ਪੰਜਾਬੀ ਨਾਵਲਕਾਰ ਰਾਜ ਕੁਮਾਰ ਗਰਗ ਦਾ ਸੰਗਰੂਰ ‘ਚ ਦੇਹਾਂਤ

Image Courtesy :globalpunjabtv

ਸਾਹਿਤਕ ਪ੍ਰੇਮੀਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ/ਬਿਊਰੋ ਨਿਊਜ਼
ਉੱਘੇ ਨਾਵਲਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਕਾਰਜਕਾਰੀ ਮੈਂਬਰ ਰਾਜ ਕੁਮਾਰ ਗਰਗ ਦਾ ਸੰਗਰੂਰ ਵਿਖੇ ਦੇਹਾਂਤ ਹੋ ਗਿਆ। ਲੰਘੀ 15 ਜੁਲਾਈ ਨੂੰ 70ਵਾਂ ਜਨਮ ਦਿਨ ਮਨਾਉਣ ਵਾਲੇ ਰਾਜ ਕੁਮਾਰ ਗਰਗ ਨੇ ਆਪਣਾ ਨਵਾਂ ਨਾਵਲ ‘ਚਾਨਣ ਦੀ ਉਡੀਕ’ ਵੀ ਲੋਕ ਅਰਪਣ ਕੀਤਾ।ઠਰਾਜ ਕੁਮਾਰ ਗਰਗ ਨੇ ‘ਜੱਟ ਦੀ ਜੂਨ’, ‘ਟਿੱਬਿਆਂ ਵਿੱਚ ਵਗਦਾ ਦਰਿਆ’ ਅਤੇ ‘ਸੂਰਜ ਕਦੇ ਮਰਦਾ ਨਹੀਂ’ ਸਣੇ ਕਈ ਨਾਵਲ ਲਿਖੇ । ‘ਸੁਲਗਦੀ ਅੱਗ ਦਾ ਸੇਕ’ ਸਵੈ ਜੀਵਨੀ ਤੋਂ ਇਲਾਵਾ ਉਨ੍ਹਾਂ ਖੇਤੀਬਾੜੀ ਸਬੰਧੀ ਵੀ ਕਈ ਕਿਤਾਬਾਂ ਲਿਖੀਆਂ। ਰਾਜ ਕੁਮਾਰ ਗਰਗ ਦੇ ਦੇਹਾਂਤ ‘ਤੇ ਸਮੁੱਚੇ ਸਾਹਿਤਕ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …